Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੯੫
੨੬. ।ਬੁਜ਼ਧੂਸ਼ਾਹ ਦੇ ਪੁਜ਼ਤ੍ਰਾਣ ਦਾ ਜੰਗ। ਇਕ ਸ਼ਹੀਦ ਹੋਯਾ॥
੨੫ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੭
ਦੋਹਰਾ: ਇਕ ਦੁਇ ਹਤੇ ਪਠਾਨ ਰਨ, ਪੁਨ ਆਯੋ੧ ਸਵਧਾਨ।
ਦੇਖਿ ਸਭੈ ਬਿਸਮੈ ਰਹੇ, ਗਯੋ ਬੀਚ ਤੇ ਜਾਨ੨ ॥੧॥
ਪਾਧੜੀ ਛੰਦ: ਇਕ ਦਿਸ਼ਾ ਬਿਖੈ ਲੈ ਸੁਭਟ ਬ੍ਰਿੰਦ।
ਰੁਪ ਰਹੋ ਸ਼ਾਹਿ ਬੁਜ਼ਧੂ ਬਿਲਦ।
ਜੋ ਹੁਤੀ ਛੇਰ੩ ਗਿਰਪਤਿਨਿ ਕੇਰ।
ਛੋਰਤਿ ਤੁਫੰਗ ਤਿਨ ਰਖੀ ਘੇਰ ॥੨॥
ਨਹਿ ਆਨ ਥਾਨ ਦੀਨੇ ਸੁ ਜਾਨਿ੪।
ਛੋਰੰਤਿ ਬਾਨ ਧਨੁ ਤਾਨ ਤਾਨ।
ਬਹੁ ਮਚੋ ਰੌਰ ਬਕ੫ ਮਾਰ ਮਾਰ।
ਹਜ਼ਥਾਰ ਸਮੂਹ ਪ੍ਰਹਾਰ ਡਾਰਿ ॥੩॥
ਬਹੁ ਬਜਤਿ ਦੁੰਦਭੀ ਦਿਸ਼ਨਿ ਦੋਇ।
ਗਨ ਭੇਰਿ ਭੁਕਾਰਨ ਸ਼ਬਦ੬ ਹੋਇ।
ਭਟ ਛੇਰਨ ਅਜ਼ਗ੍ਰ੭ ਬਜੰਤਿ ਢੋਲ।
ਭਟ ਪਰੇ ਦਾਇ ਬਡ ਬੋਲਿ ਬੋਲਿ ॥੪॥
ਇਕ ਬਾਰਿ ਪਰੇ ਗਨ ਗਿਰਨ ਲੋਕ੮।
ਗਨ ਗਿਰਨ ਲਗੇ ਕਰਿ ਢੂਵ ਢੋਕ੯।
ਗੁਲਕਾਨ ਕੇਰਿ ਬਰਖਾ ਹੁਵੰਤਿ।
ਘਨ ਦੋਇ ਮਨੋ ਕਰਕਾ ਪਰੰਤਿ੧੦ ॥੫॥
ਛਿਤ ਸ਼੍ਰੋਨਤ ਬਿਥਰੋ ਰੰਗ ਲਾਲ।
ਬਹੁ ਮਰੇ ਹੇਰਿ ਗ੍ਰਿਜ਼ਝੈਣ ਬਿਸਾਲ।
ਭਰਮੀ ਅਨੇਕ ਨਭ ਆਇ ਆਇ।
੧ਮਾਹਰੀ ਚੰਦ ਆਯਾ।
੨ਇਹ ਜਾਣਕੇ ਕਿ ਮਾਹਰੀ ਚੰਦ ਵਿਚੋਣ ਨਿਕਲ ਗਿਆ ਹੈ। (ਅ) ਸੁਧ ਪਾਠ ਜਾਨ ਜਾਪਦਾ ਹੈ।
੩ਇਹ ਬਾਕਾਇਦਾ ਫੌਜ ਨਹੀਣ ਹੁੰਦੀ ਗਿਰਾਵਾਣ ਦੇ ਸ਼ਸਤ੍ਰ ਵਾਹ ਸਕਂ ਵਾਲੇ ਲੜਾਕੇ ਜੁਜ਼ਧ ਵੇਲੇ ਇਕਜ਼ਠੇ ਕਰ
ਲੈਣਦੇ ਹੁੰਦੇ ਸਨ ਜਿਵੇਣ ਅਜ ਕਲ ਰੀਗ਼ਰਵ ਸੈਨਾ ਹੁੰਦੀ ਹੈ।
੪ਹੋਰ ਥਾਂ ਜਾਣ ਨਹੀਣ ਦਿਜ਼ਤੇ।
੫ਕਹਿਦੇ ਹਨ।
੬ਭੇਰੀਆਣ ਦੇ ਵਜ਼ਜਂ ਦਾ ਸ਼ਬਦ।
੭ਵਹੀਰਾਣ ਦੇ ਅਜ਼ਗੇ।
੮ਬਹੁਤੇ ਪਹਾੜੀਏ ਲੋਕੀਣ।
੯ਢੁਕ ਕੇ ਮੇਲ ਕੀਤਾ।
੧੦ਦੋ ਬਦਲਾਂ ਤੋਣ ਮਾਨੋ ਓਲੇ (ਗੜੇ) ਪੈਣਦੇ ਹਨ।