Sri Gur Pratap Suraj Granth

Displaying Page 185 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੯੮

੨੫. ।ਘਰ ਵਿਚ ਵਿਚਾਰ। ਰਣਜੀਤ ਨਗਾਰਾ॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੬
ਦੋਹਰਾ: ਅੁਠੇ ਪ੍ਰਾਤਿ ਕੋ ਸਤਿਗੁਰੂ,
ਠਾਨੇ ਸੌਚ ਸ਼ਨਾਨ।
ਪ੍ਰਥਮ ਗਏ ਮਾਤਾ ਨਿਕਟ,
ਬੈਠੇ ਬੰਦਨ ਠਾਨਿ ॥੧॥
ਚੌਪਈ: ਦੇ ਆਸ਼ਿਖ ਕੋ ਪ੍ਰੇਮ ਕਰੰਤੀ।
ਪਿਖਿ ਸਪੂਤ ਕੋ ਅੁਰ ਹਰਖੰਤੀ।
ਹਿਤ ਸਮੁਝਾਵਨਿ ਕਹਿ ਮ੍ਰਿਦੁ ਬਾਨੀ।
ਇਕ ਪੁਜ਼ਤ੍ਰਾ ਮਨ ਪ੍ਰੀਤਿ ਮਹਾਨੀ ॥੨॥
ਜਿਨ ਬੈਠੇ ਭੀ ਬਡ ਬਡਿਆਈ।
ਗੁਰਤਾ ਗਾਦੀ ਅਧਿਕ ਸੁਹਾਈ।
ਸੁਨੀਅਹਿ ਸੁਤ! ਐਸੇ ਨਹਿ ਕਰੋ।
ਜਿਸ ਤੇ ਸੈਲਪਤਿਨਿ ਸੋਣ ਲਰੋ ॥੩॥
ਰਾਖੀ ਸੈਨ ਨ ਅਚਰਜ ਕੋਈ।
ਕਰਹੁ ਅਖੇਰ ਜਥਾ ਮਨ ਹੋਈ।
ਤੁਮ ਜਗ ਪੂਜ ਬਿਰੋਧ ਨ ਕਰੀਅਹਿ।
ਚਹੁਦਿਸ਼ਿ ਸੰਗਤਿ ਅਪਨਿ ਬਿਚਰੀਅਹਿ ॥੪॥
ਮੈਣ ਅਬਿ ਸੁਨੋਣ ਬਨਾਇ ਨਗਾਰਾ।
ਚਹਤਿ ਬਜਾਯਹੁ ਸੈਨ ਮਝਾਰਾ।
ਇਸ ਤੇ ਔਚਕ ਅੁਠਹਿ ਅੁਪਜ਼ਦ੍ਰਵ।
ਬਸਹੁ ਸ਼ਾਂਤਿ ਜੁਤਿ* ਤੀਰ ਸਤੁਜ਼ਦ੍ਰਵ ॥੫॥
ਨਹਿ ਆਛੋ ਜੋ ਪਰਹਿ ਬਖੇਰਾ।
ਵਧਤਿ ਵਧਤਿ ਹੁਇ ਕਸ਼ਟ ਬਡੇਰਾ।
ਬਡੇ ਗੁਰਨਿ੧ ਜਬਿ ਜੰਗ ਮਚਾਏ।
ਤਾਗਿ ਸੁਧਾਸਰ ਕੋ ਨਿਕਸਾਏ ॥੬॥
ਪਾਤਸ਼ਾਹ ਮਹਿਪਾਲ ਅਸ਼ੇਸ਼।
ਰਾਜ ਤਿਨਹੁ ਢਿਗ ਦੇਸ਼ ਵਿਸ਼ੇਸ਼।
ਕਰਿਬੇ ਕੋ ਸਮਰਥ ਸਭਿ ਭਾਂਤੀ।
ਕੋਇ ਮੀਤ ਕੋ ਬਨਹਿ ਅਰਾਤੀ ॥੭॥


*ਪਾ:-ਸੁਤ।
੧ਭਾਵ ਛੇਵੇਣ ਪਾਤਸ਼ਾਹ ਜੀ ਨੇ।

Displaying Page 185 of 372 from Volume 13