Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੨
ਚੌਪਈ: ਕਈ ਬਾਰ ਮੈਣ ਆਨਿ ਬਸਾਏ।
ਤ੍ਰਾਸ ਦੇਤਿ ਮਾਰਤਿ ਅੁਜਰਾਏ੧।
ਤਹਾਂ ਆਪਨੇ ਚਰਨ ਫਿਰਾਵੋ।
ਕ੍ਰਿਪਾ ਕਰਹੁ ਸੋ ਗ੍ਰਾਮ ਬਸਾਵੋ ॥੭॥
ਆਪ ਲੇਹੁ ਛਿਤਿ੨ ਬਾਣਛਤਿ ਜੇਤੀ।
ਕੋ ਨ ਮੁਗ਼ਾਹਮ੩ ਹੋਵਹਿ ਤੇਤੀ੪।
ਇਹ ਮਮ ਜਾਚਾ ਪੂਰੁ੫ ਕ੍ਰਿਪਾਲਾ।
ਕਰਹੁ ਬਸਾਵਨਿ ਗ੍ਰਾਮ ਬਿਸਾਲਾ ॥੮॥
ਸ਼੍ਰੀ ਅੰਗਦ ਸੁਨਿ ਬਿਨਤੀ ਐਸੇ।
ਬੂਝੋ ਭਯੋ ਬ੍ਰਿਤਾਂਤ ਸੁ ਕੈਸੇ?
ਕਬਿ ਕੋ ਡੇਰਾ ਪ੍ਰੇਤਨਿ ਪਾਯੋ?
ਕਿਸ ਪ੍ਰਕਾਰ ਪੁਰਿ ਕੋ ਅੁਜਰਾਯੋ? ॥੯॥
ਬੈਠੇ ਸਕਲ ਪ੍ਰਸੰਗ ਸੁਨਾਵਹੁ।
ਮਨ ਬਾਣਛਤਿ ਪੁਨ ਗੁਰ ਤੇ ਪਾਵਹੁ।
ਸੁਨਿ ਸਤਿਗੁਰ ਤੇ ਗੋਣਦਾ ਬੈਸੁ੬।
ਕਹਿਨ ਲਗੋ ਬਿਰਤਾਂਤ ਜੁ ਹੈਸੁ ॥੧੦॥
ਸ਼੍ਰੀ ਸਤਿਗੁਰ ਇਮਿ ਭਯੋ ਪ੍ਰਸੰਗ।
ਝਗਰਾ ਹੁਤੋ ਸ਼ਰੀਕਨਿ ਸੰਗ।
ਆਪਸ ਮਹਿਣ ਬਹੁ ਬਾਦ ਅੁਠਾਵਾ।
ਬਹੁ ਮਿਲਿ ਭੀ ਨਹਿਣ ਝਗਰ ਚੁਕਾਵਾ ॥੧੧॥
ਦੋਨਹੁਣ ਦਿਸ਼ ਝਗਰਤਿ ਚਲਿ ਗਏ।
ਦਿਜ਼ਲੀ ਜਾਇ ਪ੍ਰਵੇਸ਼ਤਿ ਭਏ੭।
ਤਹਾਂ ਨਾਅੁਣ ਕੋ ਇਮਿ ਠਹਿਰਾਯੋ।
-ਧਰਮ ਕਰਹੁ੮ ਨਿਜ ਪਦ੯ ਲਿਹੁ ਪਾਯੋ- ॥੧੨॥
੧ਅੁਜਾੜ ਦਿਜ਼ਤੇ।
੨ਗ਼ਿਮੀ।
੩ਰੋਕ, ਰੋਕਂ ਵਾਲਾ
।ਫਾਰਸੀ, ਮਗ਼ਾਹਮ॥।
੪ਇਹ ਪਦ ਪਿਛਲੀ ਤੁਕ ਨਾਲ ਹੈ, ਜੇਤੀ ਬਾਣਛੋ ਤੇਤੀ ਲਓ।
੫ਇਹ ਮੰਗ ਪੂਰੀ ਕਰੋ।
੬ਬੈਠਿਕੇ।
੭ਜਾ ਵੜੇ।
੮ਸੌਣਹ ਚੁਜ਼ਕੋ।
੯ਥਾਅੁਣ ।ਸੰਸ: ਪਦ = ਥਾਂ॥।