Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੦੦
੨੮. ।ਸ਼੍ਰੀ ਰਾਮਰਾਇ ਜੀ ਦੀ ਈਰਖਾ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੯
ਦੋਹਰਾ: ਅਸ਼ਟਮ ਤਨ ਧਰਿ ਸ਼੍ਰੀ ਗੁਰੂ,
ਤਖਤ ਬਿਰਾਜੇ ਦੀਹ।
ਮੂਰਤਿ ਅਲਪ ਸਰੀਰ ਹੈ,
ਰਿਦਾ ਗੂਢ, ਬਚ ਲੀਹ੧ ॥੧॥
ਸੈਯਾ: ਸੁੰਦਰ ਸੂਰਤ ਮਾਧੁਰੀ ਮੂਰਤਿ,
ਪੁਰਤਿ ਕਾਮਨਾ ਸਿਜ਼ਖਨਿ ਕੀ।
ਸ਼ਾਂਤਿ ਸਰੂਪ ਧਰੇ ਪ੍ਰਭੁ ਪੂਰਬ,
ਆਠਮ ਦੇਹ ਸੁ ਨੌਤਨ੨ ਕੀ।
ਜੋਣ ਮਹਿਪਾਲਕ ਪੋਸ਼ਿਸ਼ ਕੋ ਤਜਿ,
ਪੈ੩ ਪਹਿਰੈ ਹਿਤ ਭਾਂਤਨ ਕੀ੪।
ਸ਼੍ਰੀ ਹਰਿਕ੍ਰਿਸ਼ਨ ਤਥਾ ਦੁਤਿ ਪਾਵਤਿ
ਸੰਗਤਿ ਪ੍ਰੀਤਿ ਕਰੇ ਮਨ ਕੀ ॥੨॥
ਗੁਰ ਨਾਨਕ ਆਦਿ ਤੇ ਜੋਣ ਨਿਸ਼ਚਾ ਮਨ,
ਤੋਣ ਬ੍ਰਹਮ ਗਾਨ ਮਹਾਂ ਰਸ ਹੋਵਾ।
ਸਿਖ ਸੰਗਤ ਕੇ ਅਘ ਨਾਸ਼ਨਿ ਕੋ
ਦਰਸੰਨ ਦਿਖਾਇ, ਭਲੇ ਦੁਖ ਖੋਵਾ।
ਪਰ ਪੌਤ੍ਰ ਗੁਰੂ ਹਰਿਗੋਵਿੰਦ ਕੋ,
ਗੁਰਤਾ ਕਹੁ ਭਾਰ ਸਹਾਰਿ ਖਰੋਵਾ।
ਗਨ ਮੇਲ ਮਸੰਦ ਬਿਲਦ ਮਿਲੇ ਜਿਮ
ਸ਼੍ਰੀ ਹਰਿਰਾਇ, ਸਭੈ ਤਿਮ ਜੋਵਾ ॥੩॥
ਨਿਜ ਪਾਸ ਕਰੈਣ ਅਰਦਾਸ ਤਿਸੀ ਬਿਧਿ,
ਪਾਇਨਿ ਪੰਕਜ ਸੀਸ ਨਿਵਾਵੈਣ।
ਗਨ ਆਨਿ ਅੁਪਾਇਨ ਕੋ ਅਰਪੈਣ,
ਮਨ ਕਾਮਨਾ ਆਪ ਅਨੇਕ ਅੁਠਾਵੈਣ।
ਸਮੁਦਾਇ ਸਦਾ ਮਨ ਬਾਣਛਤਿ ਪਾਵਤਿ
ਜੋਣ ਧਰਿ ਭਾਵਨਾ ਕੋ ਢਿਗ ਆਵੈਣ।
ਨਿਜ ਸਿਜ਼ਖਨਿ ਕੀ ਬਹੁ ਸ਼੍ਰੇਯ ਕਰੈਣ
੧ਅੰਮ੍ਰਿਤ (ਵਰਗੇ) ।ਸੰਸ: ਲੇਹ = ਅੰਮ੍ਰਿਤ। (ਅ) ਬਚਨ ਪੂਰਨੇ ਹਨ। ।ਪੰਜਾ, ਲੀਹ = ਲੀਕ, ਪੂਰਨੇ॥
੨ਨਵੀਨ (ਸਰੀਰ ਧਰਿਆ)।
੩ਰਿ, ਹੋਰ।
੪ਹਿਤ ਕਰਕੇ ਕਈ ਤਰ੍ਹਾਂ ਦੀ।