Sri Gur Pratap Suraj Granth

Displaying Page 187 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੯੯

੨੨. ।ਥਾਨ ਸਾੜਨੇ ਨੇ ਖਗ਼ਾਨਾ ਸਤਲੁਜ ਵਿਜ਼ਚ॥
੨੧ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੩
ਦੋਹਰਾ: ਸਿਖ ਸੰਗਤਿ ਕੋ ਬਰਸ ਮਹਿ, ਕੇਤਿਕ ਛਠਵੈਣ ਮਾਸ।
ਆਵਹਿ ਅਪਰਹਿ ਪਾਇ ਫਲ, ਹੋਤਿ ਬਿਸਾਲ ਪ੍ਰਕਾਸ਼ ॥੧॥
ਚੌਪਈ: ਧਨ ਅਨ- ਗਨਤ ਚਲੋ ਨਿਤ ਆਵਹਿ।
ਕੁਛ ਗਿਨਤੀ ਕਿਸ ਕੋ ਨਹਿ ਪਾਵਹਿ।
ਇਕ ਦਿਨ ਬੈਠੇ ਗੁਰੂ ਕ੍ਰਿਪਾਲਾ।
ਲੀਲਾ ਅਚਰਜ ਕਰਹਿ ਬਿਸਾਲਾ* ॥੨॥
ਦਾਸਨਿ ਸੋਣ ਇਕ ਹੁਕਮ ਬਖਾਨਾ।
ਸਕਲ ਨਿਕਾਸਹੁ ਤੋਸ਼ੇਖਾਨਾ।
ਆਨਿ ਆਨਿ ਕਰਿ ਧਰਹੁ ਅਗਾਰੀ।
ਬਹੁ ਲਗੁ ਜਾਹੁ੧ ਨ ਕਰਹੁ ਅਵਾਰੀ ॥੩॥
ਸੁਨਿ ਆਗਾ ਕੋ ਕਰਤਿ ਨਿਕਾਸੇ।
ਗ਼ਰੀ ਬਾਫਤਾ ਮਲਮਲ ਖਾਸੇ।
ਤਾਸ੨ ਬਾਦਲਾ੩ ਚਮਕਤਿ ਘਨੇ।
ਖੀਨਖਾਬ ਗ਼ਰ ਬੂਟੇ ਸਨੇ੪ ॥੪॥
ਭਾਰ ਅੁਠਾਵਤਿ ਲੇ ਲੇ ਆਵਹਿ।
ਸ਼੍ਰੀ ਸਤਿਗੁਰ ਕੇ ਅਜ਼ਗ੍ਰ ਟਿਕਾਵਹਿ।
ਬਸਤ੍ਰਨਿ ਜਾਤਿ ਅਨੇਕ ਪ੍ਰਕਾਰੋ।
ਸਭਿ ਦੇਸ਼ਨਿ ਤੇ ਲਾਇ ਹਗ਼ਾਰੋਣ ॥੫॥
ਸੋ ਸਗਰੇ ਬਾਹਰ ਨਿਕਸਾਏ।
ਜੁਦੇ ਜੁਦੇ ਕਰਿ ਗੁਰੂ ਦਿਖਾਏ।
ਅਨਿਕ ਜਾਤਿ ਕੇ ਸੁੰਦਰ ਘਨੇ।
ਚਹੁਦਿਸ਼ਿ ਤੇ ਆਏ ਗ਼ਰਿ ਸਨੇ੫ ॥੬॥
ਜਿਨ ਕੇ ਦੇਖਤਿ ਹੋਤਿ ਹੁਲਾਸ।
ਮਨਹੁ ਦੇਤਿ ਕਰਿ ਅਧਿਕ ਪ੍ਰਕਾਸ਼੬।


*ਪਾ:-ਕ੍ਰਿਪਾਲਾ।
੧ਬਹੁਤੇ ਲਗ ਪਵੋ।
੨ਤਿਜ਼ਲੇ ਦਾ ਕਪੜਾ ।ਹਿੰਦੀ, ਤਾਸ਼॥।
੩ਗ਼ਰਬਫਤ ਦੀ ਕਿਸਮ ਦਾ ਕਪੜਾ ਰੇਸ਼ਮ ਤੇ ਸੋਨੇ ਚਾਂਦੀ ਦੀਆਣ ਤਾਰਾਣ ਨਾਲ ਅੁਣਿਆ।
੪ਗ਼ਰੀ ਦੇ ਬੂਟਿਆਣ ਸਮੇਤ।
੫ਗ਼ਰੀ ਦੇ ਨਾਲ (ਕਜ਼ਢੇ ਹੋਏ)।
੬ਬਹੁਤ ਚਾਨਂਾ (ਅ) ਜਦ ਚਮਕਦੇ ਹਨ ਮਾਨੋ ਕਿਰਨਾਂ ਛੁਟਦੀਆਣ ਹਨ।

Displaying Page 187 of 498 from Volume 17