Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੫
ਬਡੋ ਭ੍ਰਾਤ ਨਹਿਣ ਜਾਇ ਤਿਹਾਰੋ।
ਮਾਨ ਬਾਕ ਅਬ ਤੁਹੀਣ ਪਧਾਰੋ ॥੨੫॥
ਖਜ਼ਤ੍ਰੀ ਬਿਨਤੀ ਕਰਤਿ ਅੁਚਾਰੀ।
ਅੁਠਿ ਅਬਿ ਜਾਹੁ ਬਨਹੁ ਅੁਪਕਾਰੀ।
ਸਭਿ ਭੂਤਨ ਕੋ ਤ੍ਰਾਸ੧ ਦਿਖਾਇ।
ਨਿਰਅੁਪਾਧਿ ਕਰਿ ਗ੍ਰਾਮ ਬਸਾਇ ॥੨੬॥
ਸੁਨਹੁ ਪਿਤਾ ਜੀ! ਬਸਹਿਣ ਖਡੂਰ।
ਤਹਾਂ ਜਾਨਿ ਕੀ ਕੌਨ ਗ਼ਰੂਰ।
ਬੈਸੇ ਸਦਨ ਗੁਬਿੰਦ ਗੁਨ ਗਾਵੈਣ।
ਨਿਜ ਕਾਰਜ ਹਿਤ ਬਹੁ ਚਲਿ ਆਵੈਣ੨ ॥੨੭॥
ਕਿਸ ਕਿਸ ਸੰਗ ਆਪ ਚਲਿ ਜਾਵੌ।
ਕਾ ਹਮ ਕੋ? ਅੁਜਰੋ ਕਿ ਬਸਾਵੋ੩।
ਸੁਨਿ ਸੁਤ ਦੋਇਨ ਤੇ ਇਮਿ ਬੈਨ।
ਅਮਰਦਾਸ ਕੀ ਦਿਸ਼ ਕਰਿ ਨੈਨ ॥੨੮॥
ਕਹੋ ਜਾਹੁ ਪੁਰਖਾ ਤੁਮ ਤਹਾਂ।
ਬਾਸਾ ਭੂਤ ਪ੍ਰੇਤ ਕੋ ਜਹਾਂ।
ਕਰਹੁ ਬਸਾਵਨਿ ਸੁੰਦਰ ਪੁਰੀ੪।
ਜਨੁ ਗੁਰ ਕੀਰਤਿ ਕੀ ਹੁਇ ਪੁਰੀ੫ ॥੨੯॥
ਮੁਖ ਤੇ ਅਜ਼ਖਰ ਨਿਕਸੇ ਆਧੇ।
ਸੁਨਿ ਤਿਆਰ ਹੋਯਹੁ ਕਟ ਬਾਣਧੇ੬।
ਹਾਥ ਜੋਰਿ ਬੂਝੀ ਬਿਧਿ ਕੈਸੇ।
ਜਸ ਆਇਸੁ ਹੁਇ ਰਚਿ ਪੁਰਿ੭ ਤੈਸੇ ॥੩੦॥
ਕਹੋ ਗੁਰੂ ਪੂਰਬ ਦਿਸ਼ ਜੋਈ।
ਕਰਹੁ ਖਨਾਵਨਿ੮ ਨੀਕੇ ਸੋਈ।
ਇਕ ਸਮ ਕਰਿ ਕੈ ਥਾਨ ਤਹਾਂ ਸੁ।
੧ਡਰ।
੨ਆਪਣੇ ਕੰਮਾਂ ਲਈ ਬਥੇਰੇ ਲੋਕੀਣ ਆਅੁਣਦੇ ਹਨ।
੩ਸਾਲ਼ ਕੀ ਕੋਈ ਅੁਜੜੇ ਕੋਈ ਵਜ਼ਸੇ।
੪ਸ਼ਹਿਰ।
੫ਗੁਰ ਕੀਰਤੀ ਦਾ ਧਾਮ।
੬ਲਕ ਬੰਨ੍ਹ ਕੇ।
੭ਮੈਣ ਰਚਾਂ ਸ਼ਹਿਰ।
੮ਪੁਜ਼ਟਂਾ।