Sri Gur Pratap Suraj Granth

Displaying Page 190 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੦੩

੨੫. ।ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਲ਼ ਧੀਰਜ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੬
ਦੋਹਰਾ: ਕਿਤਿਕ ਮਾਸ ਸ਼੍ਰੀ ਸਤਿਗੁਰੂ,
ਪਟਂੇ ਬਿਖੈ ਬਿਤਾਇ।
-ਗਮਨਹਿ ਅਬਿ ਪੰਜਾਬ ਕੋ-,
ਅੁਰ ਅਭਿਲਾਖ ਅੁਠਾਇ ॥੧॥
ਚੋਪਈ: ਮਾਤ ਨਾਨਕੀ ਸੋਣ ਤਬਿ ਕਹੋ।
ਹਮ ਪ੍ਰਸਥਾਨ ਆਪਨੋ ਲਹੋ।
ਬਡੋ ਦੇਸ਼ ਪੰਜਾਬ ਹਮਾਰਾ੧।
ਤਾਗੋ ਬੀਤੋ ਸਮਾ ਅੁਦਾਰਾ ॥੨॥
ਕੇਤਿਕ ਸੰਮਤਿ ਇਤਹਿ ਬਿਤਾਏ।
ਪੂਰਬ ਬਸੇ ਅਧਿਕ ਸੁਖ ਪਾਏ੨।
ਅਬਿ ਅਨਦ ਪੁਰਿ ਦੇਖਹਿ ਜਾਈ।
ਜੋ ਆਵਤਿ੩ ਹਮ ਦਿਯੋ ਬਸਾਈ ॥੩॥
ਤਿਸਹਿ ਬਸਾਵਨਿ ਕਰਹਿ ਬਿਸਾਲਾ।
ਨਹਿ ਦੇਖੋ ਬੀਤੋ ਚਿਰ ਕਾਲਾ।
ਪੁਰਿ ਕੀ ਸਾਰ ਸੰਭਾਲਹਿ ਜਾਇ।
ਇਮ ਸੁਨਿ ਮਾਤ ਦ੍ਰਿਗਨ ਜਲ ਜਾਇ ॥੪॥
ਕੇਤਿਕ ਸੰਮਤ ਪ੍ਰਥਮ ਬਿਤਾਏ।
ਬਿਛੁਰਿ ਰਹੇ ਪੂਰਬ ਦਿਸ਼ਿ ਜਾਏ।
ਚਿਰੰਕਾਲ ਮਹਿ ਦਰਸ਼ਨ ਦੀਨਾ।
ਅਬਿ ਪੁਨ ਚਹਹੁ ਪਯਾਨੋ ਕੀਨਾ ॥੫॥
ਦੇਖਨਿ ਕੋ ਤਰਸਤਿ ਚਿਤ ਰਹੇ।
ਤੁਮ ਬਿਨ ਕਿਮ ਧੀਰਜ ਅੁਰ ਲਹੇ।
ਸੁਨਿ ਸਤਿਗੁਰ ਮ੍ਰਿਦੁ ਬਾਕ ਬਖਾਨੇ।
ਹਮ ਪੰਜਾਬ ਅਬਿ ਕਰਹਿ ਪਯਾਨੇ ॥੬॥
ਤਹਾਂ ਬਸਹਿ ਜਬਿ ਕੇਤਿਕ ਕਾਲ।
ਕਰਹਿ ਪਠਾਵਨ ਸੁਧ ਦਰਹਾਲ੪।


੧ਸਾਡੇ ਵਜ਼ਡਿਆਣ ਦਾ।
(ਅ) ਸਾਡਾ ਪੰਜਾਬ ਦੇਸ਼ ਜੋ ਵਜ਼ਡਾ ਹੈ।
੨ਪੂਰਬ ਵਜ਼ਲ ਵਜ਼ਸ ਕੇ ਬੜਾ ਸੁਖ ਪਾਇਆ ਹੈ।
੩ਆਣਵਦਿਆਣ।
੪ਛੇਤੀ ਹੀ।

Displaying Page 190 of 492 from Volume 12