Sri Gur Pratap Suraj Granth

Displaying Page 190 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੦੨

੨੭. ।ਕ੍ਰਿਪਾਲ ਮਹੰਤ ਨੇ ਹਯਾਤ ਖਾਂ ਲ਼ ਮਾਰਨਾ॥
੨੬ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੮
ਦੋਹਰਾ: ਭੀਖਮ ਾਨ, ਹਯਾਤਖਾਂ,
ਤ੍ਰਿਤੀ ਨਿਜਾਬਤ ਖਾਨ।
ਫਤੇਸ਼ਾਹ ਇਨ ਕੇ ਨਿਕਟ,
ਦੂਤ ਪਠੋ ਮਤਿਵਾਨ ॥੧॥
ਪਾਧੜੀ ਛੰਦ: ਤਤਕਾਲ ਅਯੋ ਤਿਨ ਬਾਤ ਕਹੀ।
ਤਨ ਕੋਣ ਰਣ ਖੇਤਹਿ ਦੇਤਿ ਨਹੀਣ੧।
ਕਿਸ ਕਾਰਨ ਆਪ ਬਚਾਵਤਿ ਹੋ?
ਗੁਲਕਾਣ ਸਰ ਕੋਣ ਨ ਚਲਾਵਤਿ ਹੋ? ॥੨॥
-ਗੁਰ ਤੀਰ ਗਵਾਰ- ਬਖਾਨਤਿ ਹੈਣ੨।
ਹਜ਼ਥਾਰਨਿ ਭੇਵ ਨ ਜਾਨਤਿ ਹੈਣ-।
ਕਰਿ ਹੇਲ ਮਿਲੋ ਦਲ ਕੋਣ ਨ ਅਬੈ੩।
ਲੁਟ ਮਾਫ ਕਰੀ, ਧਨ ਲੇਹੁ ਸਬੈ ॥੩॥
ਸੁਨਿ ਭੀਖਨਖਾਨ ਬਖਾਨਿ ਕਰੋ।
ਕੁਛ ਦੇਰਿ ਨਹੀਣ ਲਖਿ ਜੰਗ ਪਰੋ੪।
ਦਸ ਬੀਸਕਿ ਬੀਰ ਅਹੈਣ ਇਨ ਮੈਣ।
ਕਰਿ ਘਾਤ ਅਬੈ ਤਿਨ ਕੋ ਰਣ ਮੈਣ ॥੪॥
ਕਰਿ ਹੇਲ ਫਤੇ, ਨਹਿ ਚਿੰਤ ਕਰੇ੫।
ਰਣ ਕੇ ਹੁਇ* ਦਾਵ ਅਨੇਕ ਤਰੇ੬।
ਇਮ ਭਾਖਤਿ, ਖਾਨ ਬਟੋਰ ਲਿਏ।
ਇਕ ਹੇਲ ਕਰੋ ਸਭਿ ਗ਼ੋਰ ਦਿਏ ॥੫॥
ਸੁਨਿ ਖਾਨ ਹਯਾਤ ਰਿਸੋ ਤਬਿਹੂੰ।
ਜੁਤਿ ਭੀਖਨ ਖਾਨ ਪਿਖੇ ਸਭਿਹੂੰ।
ਕਰਿ ਤੇਗ਼ ਤੁਰੰਗ ਧਵਾਇ ਪਰੋ।
ਹਤਿ ਬਾਨਨ ਕੌ ਦਲ ਸੰਗ ਅਰੋ ॥੬॥


੧ਭਾਵ ਤਨਦਿਹੀ ਦੇ ਨਾਲ ਲੜਾਈ ਕਿਅੁਣ ਨਹੀਣ ਕਰਦੇ।
੨ਕਹਿਦੇ ਸਾਓ ਕਿ ਗੁਰੂ ਪਾਸ ਤਾਂ ਗਵਾਰ ਹਨ।
੩ਭਾਵ ਹੁਣ ਹਜ਼ਲਾ ਕਿਅੁਣ ਨਹੀਣ ਕਰਦੇ।
੪ਜੰਗ ਪਿਆ ਹੀ ਦੇਖੋ।
੫ਹਜ਼ਲਾ ਕਰਕੇ ਫਤਹ ਕਰਾਣਗੇ ਚਿੰਤਾ ਨਾ ਕਰੋ।
*ਪਾ:-ਦੁਇ।
੬ਅਨੇਕ ਤਰ੍ਹਾਂ ਦੇ।

Displaying Page 190 of 375 from Volume 14