Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੦੨
ਦੇ ਅਹਾਰ ਬਹੁਰ ਬਰਤਾਯੋ ॥੨੨॥
ਅਚਿ ਅਚਿ ਅਸਨ ਨਮੋ ਕਰਿ ਜੋਰਿ।
ਬੈਠੇ ਪੁਨ ਕਨਾਤ ਚਹੁੰ ਓਰ।
ਕੇਤਿਕ ਪਢਤਿ ਸਿੰਘ ਗੁਰਬਾਨੀ।
ਕੇਤਿਕ ਸੁਨਤਿ ਅਨਦ ਮਹਿ ਸਾਨੀ੧ ॥੨੩॥
ਨਿਸ ਮਹਿ ਅਲਪ ਕਿਤਿਕ ਚਿਰ ਸੋਏ।
ਜਾਗ੍ਰਨ ਕੀਨਿ ਤਹਾਂ ਸਭਿ ਕੋਏ।
ਭਈ ਪ੍ਰਾਤਿ ਤੇ ਜਾਇ ਸ਼ਨਾਨੇ।
ਸਭਿ ਮਿਲਿ ਗਏ ਗੁਰੂ ਇਸਥਾਨੇ ॥੨੪॥
ਪ੍ਰਥਮ ਕਨਾਤ ਸੁ ਖੋਲਿ ਹਟਾਈ।
ਚਿਤਾ ਭਸਮ ਕੀਨਸਿ ਇਕ ਥਾਈਣ।
ਆਯੁਧ ਨਹੀਣ ਏਕ ਤਹਿ ਪਾਯੋ*।
ਹੇਰਿ ਸਭਿਨਿ ਕੋ ਮਨ ਬਿਸਮਾਯੋ ॥੨੫॥
ਅਸਥੀ ਕੋ ਤਹਿ ਲੇਸ਼ ਨ ਕੋਈ।
ਈਣਧਨ ਭਸਮ ਪਰੀ ਬਹੁ ਜੋਈ੨।
ਦੇਹਿ ਸਹਿਤ ਕੀਨਸਿ ਪ੍ਰਸਥਾਨਾ।
ਮਗ ਗਮਨੇ ਪਿਖਿ ਨਿਸ਼ਚੈ ਠਾਨਾ ॥੨੬॥
ਧੰਨ ਗੁਰੂ ਤੁਮਰੀ ਗਤਿ ਨਾਰੀ।
ਨਿਰਨੈ ਕਰਿ ਕਰਿ ਸਭਿਨਿ ਅੁਚਾਰੀ।
ਸਕਲ ਬਿਭੂਤਿ ਬਟੋਰਿ ਬਨਾਈ।
ਰਚੋ ਸਿੰਘਾਸਨ ਪੁਨ ਤਿਸ ਥਾਈਣ ॥੨੭॥
ਤਿਸ ਥਲ ਕੋ ਦਰਸ਼ਨ ਜੋ ਕਰੈ।
ਜਨਮ ਜਨਮ ਤੇ ਪਾਤਕ ਟਰੈਣ।
ਅਧਿਕ ਪੁੰਨ ਕੋ ਪ੍ਰਾਪਤ ਹੋਇ।
ਧਰੈ ਕਾਮਨਾ ਪੂਰਨ ਸੋਇ ॥੨੮॥
ਕਬਿਜ਼ਤ: ਸੁੰਦਰ ਗੁਦਾਵਰੀ, ਬਿਹੀਨ ਮਲ ਚਲੈ ਜਲ,
ਸਲਿਤਾ ਸੁ ਤੁਲ ਗੰਗਾ ਕੂਲ ਛਬਿ ਪਾਵਈ।
ਖਰੇ ਖਰੇ੩ ਤਰੁ ਖਰੇ, ਹਰੇ ਹਰੇ ਪਾਤਿ ਜਰੇ,
੧ਅਨਦ ਵਿਚ ਮਿਲੇ ਹੋਏ।
*ਇਹ ਬੀ ਰਵਾਇਤ ਹੈ ਕਿ ਇਕ ਕ੍ਰਿਪਾਨ ਨਿਕਲੀ ਸੀ।
੨ਦੇਖੀ।
੩ਚੰਗੇ ਚੰਗੇ।