Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੬
ਬਸਿਬੇ ਕਾਰਨ ਰਚਹੁ ਅਵਾਸੁ ॥੩੧॥
ਸੁੰਦਰ ਛਰੀ ਸੁ ਚੰਚਲ ਕਰਿਤੇ।
ਅਮਰਦਾਸ ਕੋ ਦੀਨਸਿ ਕਰ ਤੇ੧।
ਇਹੁ ਲੇ ਜਾਹੁ ਸਮੁਖ ਤਿਨ ਹੋਇ।
ਕਰਹੁ ਦਿਖਾਵਨਿ ਰਹਹਿ ਨ ਕੋਇ ॥੩੨॥
ਜਹਿਣ ਜਹਿਣ ਚਰਨ ਤੁਹਾਰੋ ਫਿਰਿਹੀ।
ਹੋਇ ਅਸ਼ੁਭ ਤਿਸ ਕੋ ਸ਼ੁਭ ਕਰਿਹੀ੨।
ਨਿਜ ਨਿਵਾਸ੩ ਹਿਤ ਰਚਹੁ ਅਵਾਸੁ।
ਨਰ ਪਿਖਿ ਆਵਹਿਣ ਕਰਹਿਣ ਸੁ ਬਾਸੁ ॥੩੩॥
ਇਹ ਗੋਣਦਾ ਖਜ਼ਤ੍ਰੀ ਧਨਵਾਨ।
ਕਰਹਿ ਚਿਨਾਵਨ ਮਹਿਲ ਮਹਾਨ।
ਨਾਮ ਇਸੀ ਕੇ ਪਰਿ* ਪੁਰਿ ਨਾਮੂ੪।
ਰਚਹੁ ਰੁਚਿਰ ਬਸਿਬੇ ਹਿਤ ਧਾਮੂ ॥੩੪॥
ਕਰਤਿ ਫਰੇਬ ਸੁ ਦਾਸੂ ਦਾਤੂ।
ਸੁਨਿ ਪ੍ਰੇਤਨਿ ਕੋ ਇਹ ਡਰਪਾਤੂ੫।
ਨਹਿਣਨ ਜਾਨਤੇ ਗੁਰੂ ਪ੍ਰਤਾਪੂ।
ਕਰਨ ਹਾਰ ਕੋ ਜਾਨਹਿਣ ਆਪੂ੬ ॥੩੫॥
ਯਾਂ ਤੇ ਇਨਿ ਕੋ੭ ਤ੍ਰਾਸੁ ਮਹਾਨੋ।
ਕਰਨ ਕਰਾਵਨ ਗੁਰੁ ਤੁਮ ਜਾਨੋ੮।
ਇਮਿ ਸਮਝਾਇ ਸੰਗ ਤਿਸੁ ਕੀਨੋ।
ਤਬਿ ਸ਼੍ਰੀ ਅਮਰ ਚਲੇ ਰਸ ਭੀਨੋ ॥੩੬॥
ਪ੍ਰੇਮ ਤਰੋਵਰ ਅੁਰ ਕੇ ਮਾਂਹੀ।
ਸ਼ਰਧਾ ਆਲਬਾਲ ਹੈ ਜਾਣਹੀ੯।
ਗੁਰ ਆਇਸੁ ਕੇ ਨਿਤਿ ਅਨੁਸਾਰੀ।
੧ਹਜ਼ਥੋਣ ਦਿਜ਼ਤੀ।
੨ਅਸ਼ੁਭ (ਗ਼ਿਮੀਣ) ਲ਼ ਸ਼ੁਭ ਕਰਨਗੇ।
੩ਰਹਿਂ ਲਈ।
*ਪਾ-ਧਰ।
੪ਸ਼ਹਿਰ ਦਾ ਨਾਮ (ਪਵੇ)।
੫ਡਰਦੇ ਹਨ।
੬ਆਪਣੇ ਆਪ ਲ਼ ਕਰਨ ਹਾਰਾ ਸਮਝਦੇ ਹਨ।
੭ਇਨ੍ਹਾਂ ਲ਼।
੮ਤੁਸੀਣ ਕਰਨ ਕਰਾਵਨ ਹਾਰਾ ਗੁਰੂ ਲ਼ ਜਾਣੋ।
੯ਦੌਰ (ਅੁਹ ਘੇਰਾ ਜਿਸ ਵਿਚ ਪੇੜ ਲਾਇਆ ਜਾਵੇ ਤੇ ਪਾਂੀ ਠਹਿਰਨ ਦੀ ਥਾਂ ਹੋਵੇ)।