Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੦੬
੨੪. ।ਜੋਧ ਸ਼ਾਹ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੫
ਦੋਹਰਾ: ਪਸਰੋ ਦੇਸ਼ ਬਿਦੇਸ਼ ਮਹਿ, ਰੂਪਾ ਕੀਯੋ ਨਿਹਾਲ।
ਕਰੈਣ ਗਰੀਬ ਨਿਵਾਜ ਗੁਰੁ, ਰਜ ਕਨ ਸੈਲ ਬਿਸਾਲ੧ ॥੧॥
ਚੌਪਈ: ਰਿਸਹਿ ਸੈਲ ਕਨ ਧੂਲ ਕਰਾਵੈਣ੨।
ਹੋਇ ਪ੍ਰਸੰਨ ਸੁਰੇਸ਼ ਬਨਾਵੈਣ।
ਸਰਬ ਸ਼ਕਤਿ ਧਰਿ ਸ਼੍ਰੀ ਗੁਰਦੇਵ।
ਸੁਰ ਗਨ ਭੀ ਨ ਲਖਹਿ ਜਿਸ ਭੇਵ ॥੨॥
ਨਿਕਟਿ ਬਸਹਿ ਕਾਣਗੜ ਪੁਰਿ ਭਾਰਾ।
ਤਹਿ ਬਸਿ ਜੋਧ ਸ਼ਾਹੁ ਸਰਦਾਰਾ*।
ਸੈਨ ਚਢਹਿ ਤਿਹ ਸਾਥ ਘਨੇਰੀ।
ਅਧਿਕ ਸੂਰਮਾ ਮਾਰਤਿ ਬੈਰੀ ॥੩॥
ਮਿਜ਼ਠਾ ਮਹਿਰ ਬਡੋ ਤਿਨ ਕੇਰਾ।
ਤਿਨਹੂੰ ਪਾਯਸ ਰਾਜ ਬਡੇਰਾ।
ਅਕਬਰ ਸ਼ਾਹੁ ਭਯੋ ਜਿਸ ਕਾਲਾ।
ਚਜ਼ਕ੍ਰਵਰਤਿ ਕਿਯ ਰਾਜ ਬਿਸਾਲਾ ॥੪॥
ਮਿਜ਼ਠੇ ਮਹਿਰ ਸੁਤਾ ਅੁਪਜਾਈ।
ਬਹੁ ਸੁੰਦਰ ਕੁਛ ਕਹੀ ਨ ਜਾਈ।
ਸੁਨਿ ਅਕਬਰ ਸੋ ਜਾਚਨ ਕੀਨਿ।
ਮੁਝ ਕੋ ਬਾਹੁ ਦੇਹੁ ਸ਼ੁਭ ਚੀਨਿ ॥੫॥
ਸੁਨਿ ਕਿਰ ਮਿਜ਼ਠੇ ਮਹਿਰ ਬਿਚਾਰੀ।
-ਪਾਤਸ਼ਾਹੁ ਦੇਸ਼ਨ ਪਤਿ ਭਾਰੀ।
ਨਹਿ ਦੈਹੌਣ ਤਬਿ ਲੈ ਹੈ ਛੀਨ।
ਨਹਿ ਕੁਛ ਬਸ ਬਸਾਇ ਹਮ ਦੀਨ੩- ॥੬॥
ਬਲੀ ਬਿਸਾਲ ਜਾਨਿ ਕਰਿ ਕਹੋ।
ਜੇ ਮਮ ਤਨੁਜਾ ਬਾਹਨਿ ਚਹੋ।
ਤੌ ਘਰ ਆਵਹਿ ਦੂਲਹੁ ਹੋਇ।
ਫੇਰੇ ਫਿਰਿ, ਲੇ ਗਮਨਹਿ ਸੋਇ ॥੭॥
ਸੁਨਿ ਅਕਬਰ ਮਾਨੋ ਤਿਸ ਬੈਨ।
੧ਧੂੜੀ ਦੇ ਕਿਂਕਿਆਣ ਲ਼ ਪਹਾੜ ਬਣਾ ਦਿੰਦੇ ਹਨ।
੨ਜੇ ਗੁਜ਼ਸੇ ਹੋ ਜਾਣ ਤਾਂ ਪਹਾੜ ਲ਼ ਧੂੜੀ ਦਾ ਕਿਂਕਾ ਕਰ ਸਕਦੇ ਹਨ।
*ਪਾ:-ਜੋਧ ਸਾਹੁ ਸਰਦਾਰ ਅੁਦਾਰਾ।
੩ਅਸਾਂ ਗਰੀਬਾਣ ਦਾ।