Sri Gur Pratap Suraj Granth

Displaying Page 195 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੦

ਇਸਤ੍ਰੀ ਤਾਗ ਚਲੇ ਪਤਿ ਪ੍ਰੇਤ।
ਕਿਤੇ ਪਰੇ ਧਰ ਹੋਇ ਅਚੇਤ੧।
ਹਲਾ ਚਲੀ ਐਸੇ ਤਿਨਿ ਪਰੀ।
ਗਏ ਥਾਨ ਤਜਿ ਥਿਰੈ ਨ ਘਰੀ੨ ॥੭॥
ਹਾਹਾਕਾਰ ਕਰਤਿ ਭਜਿ ਚਲੇ।
ਸਕਲ ਦਿਸ਼ਨਿ ਹੁਇ ਸਕਹਿਣ ਨ ਖਲੇ।
ਜੋਣ ਜੋਣ ਛਰੀ ਹਿਲਾਵਨ ਕਰਿਹੀਣ।
ਤੋਣ ਤੋਣ ਤਪਤ ਤਿਨਹੁਣ ਪਰ ਪਰਿਹੀ ॥੮॥
ਕੇਤਿਕ ਹਾਥ ਜੋਰਿ ਕਹਿ ਬਿਨੈ।
ਤਜਹੁ ਹਮੈਣ ਨਹਿਣ ਨਾਹਕ ਹਨੈ੩।
ਕਿਤਿਕ ਕਾਲ ਕੋ ਅੁਤਰੋ੪ ਡੇਰਾ।
ਹਮਹਿ ਸਣਭਾਰਨਿ ਦਿਹੁ ਇਸੁ ਬੇਰਾ ॥੯॥
ਛਰੀ ਨ ਚੰਚਲ ਕਰਹੁ ਅਗਾਰੀ।
ਚਲੇ ਜਾਹਿਣ ਹਮ ਤੂਰਨ ਧਾਰੀ।
ਇਸ ਪ੍ਰਕਾਰ ਮਾਚੋ ਜਬਿ ਰੌਰਾ।
ਸਗਰੇ ਗਏ ਛੋਰਿ ਤਬਿ ਠੌਰਾ ॥੧੦॥
ਹੁਤੀ ਦੇਵਂੀ ਇਕ ਤਿਨ ਮਾਂਹੀ।
ਕੇਤਿਕ ਕਾਲ ਗਰਭ ਧਰਿ ਤਾਂਹੀ।
ਹੁਤੋ ਸਮੀਪ ਪ੍ਰਸੂਤ ਸਮੈਣ ਤਿਹ।
ਪਰੋ ਸ਼ੋਰ ਔਚਕ ਹੀ ਦ੍ਰਿਗ ਲਹਿ੫ ॥੧੧॥
ਭਏ ਤ੍ਰਾਸ ਅੁਰ, ਭਾਜ ਪਧਾਰੀ੬।
ਨਹਿਣ ਢਿਗ ਦੇਖੋ ਪਤਿ ਰਖਵਾਰੀ।
ਬਿਹਬਲ ਦੌਰਿਤ ਤ੍ਰਾਸਤਿ ਹੋਈ।
ਗਿਰੋ ਗਰਭ ਤਬਿ ਸਿਸ੭ ਭੇ ਦੋਈ ॥੧੨॥
ਹੁਤੋ ਜਾਰ ਕੋ ਤਹਾਂ ਕਿਦਾਰਾ੮।


੧ਬੇਸੁਧ।
੨ਠਹਿਰੇ ਨਾਂ ਇਕ ਘੜੀ ਬੀ।
੩ਨਿਹਜ਼ਕੇ ਨਾਂ ਮਾਰੋ।
੪ਹਿਲਾਓ ਨਾਂ।
੫ਅਚਾਨਕ ਹੀ ਅਜ਼ਖੀਣ ਡਿਜ਼ਠਾ।
੬ਅੁਠ ਨਠੀ।
੭ਬਜ਼ਚੇ।
੮ਖੇਤ।

Displaying Page 195 of 626 from Volume 1