Sri Gur Pratap Suraj Granth

Displaying Page 195 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੦੮

੨੭. ।ਸ਼ੋਕ। ਚੰਦੂ। ਜਹਾਂਗੀਰ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੮
ਦੋਹਰਾ: ਸੰਮਤ ਸੋਰਹ ਸਤ ਹੁਤੇ, ਅੂਪਰ ਪੰਚ ਮਿਲਾਇ੧।
ਸਪਤਮ ਹੁਤੀ ਅਸੌਜ ਕੀ੨, ਪ੍ਰਿਥੀਆ ਤਬਿ ਜਨਮਾਇ ॥ ੧ ॥
ਨਿਸਾਨੀ ਛੰਦ: ਸੋਰਹ ਸਤ ਤ੍ਰੇਹਠ ਬਿਖੈ, ਮਾਧਵ ਕੋ ਮਾਸਾ੩।
ਮ੍ਰਿਤਕ ਭਯੋ+ ਸੋ ਜਾਨੀਅਹਿ, ਨਹਿ ਪੁਰਵੀ ਆਸਾ।
ਬੁਰਾ ਸੁ ਚਿਤਵਤਿ ਗੁਰੂ ਕੋ, ਸਭਿ ਬੈਸ ਬਿਤਾਈ।
ਜਿਮ ਤਸਕਰ ਸਸਿ੪ ਕੋ ਕਹੈ, -ਜਰ ਕੋਣ ਨਹਿ ਜਾਈ- ॥੨॥
ਜਿਮ ਅੁਲੂਕ੫ ਕਹਿ ਸੂਰ੬ ਕੋ, -ਕਿਮ ਅੁਦਯਤਿ ਨੀਤਾ੭।
ਕੋਣ ਨ ਹਿਮਾਲੇ ਮਹਿ ਗਰਹਿ, ਦੁਖਦੇ ਹਮ ਚੀਤਾ੮-।
ਜਥਾ ਜਵਾਸੋ ਪਾਵਸੈ੯, ਦੇ ਦੋਸ਼ ਬਡੇਰੇ।
-ਬਿਨਾ ਚਾਹ ਕੋਣ ਬਰਸਤੋ, ਹਮ ਹਰਿਤ੧੦ ਘਨੇਰੇ- ॥੩॥
ਬਾਟਪਾਰ ਜਿਮ ਪਾਤਕੀ੧੧, ਨਿਜ ਘਾਤ ਤਕਾਵੈ।
ਧਰਮਾਤਮ ਮਹਿਪਾਲ ਕੋ, ਗਨ ਦੋਸ਼ ਬਤਾਵੈ।
ਜਾਰ੧੨ ਜਥਾ ਕੁਟਵਾਰ ਕੋ, ਨਿਤ ਚਹਤਿ ਬਿਨਾਸਾ।
ਬਕ ਮਰਾਲ ਕੋ ਪਦ ਚਿਤਹਿ੧੩, ਕਿਮ ਪੁਰਵਹਿ ਆਸਾ ॥੪॥
ਜਿਮਿ ਬਿਰਹਨਿ ਕੋ੧੪ ਚਾਂਦਨੀ, ਦੀਰਘ ਦੁਖਦਾਈ।
ਤਥਾ ਅਨੁਜ ਕੀ ਕੀਰਤੀ, ਕਬਹੁ ਨ ਮਨ ਭਾਈ।
ਜਿਮਿ ਜੰਬੁਕ ਬਨਪਤਿ ਬਨਨਿ੧੫, ਨਿਤ ਜਤਨ ਕਰੰਤਾ।
ਕੇਹਰਿ ਕੋ ਕਾਢਨਿ ਚਹੈ, ਕਿਮਿ ਇਜ਼ਛ ਪੁਰੰਤਾ ॥੫॥

੧ਭਾਵ ੧੬੦੫।
੨ਅਜ਼ਸੂ ਦੀ ਸਜ਼ਤ।
੩ਭਾਵ ਵੈਸਾਖ ਸੰ: ੧੬੬੩।
+ਪ੍ਰਿਥੀਏ ਦੀ ਮੌਤ ਦਾ ਸਮਾਂ ਹੋਰ ਖੋਜ ਦਾ ਮੁਥਾਜ ਹੈ।
੪ਚੰਦਰਮਾ।
੫ਅੁਜ਼ਲੂ।
੬ਸੂਰਜ।
੭ਕਿਅੁਣ ਅੁਦਯ ਹੁੰਦਾ ਹੈ ਹਮੇਸ਼।
੮ਹਿਮਾਲੇ ਵਿਚ ਕਿਅੁਣ ਨਹੀਣ ਗਲ ਜਾਣਦਾ ਦੁਖ ਦਿੰਦਾ ਹੈਣ ਸਾਡੇ ਚਿਜ਼ਤ ਲ਼।
੯ਜਵਾਹਾਂ ਬਰਖਾ ਰੁਤ ਲ਼।
੧੦ਹਰੇ ਹਾਂ।
੧੧ਜਿਵੇਣ ਪਾਪੀ ਧਾੜਵੀ।
੧੨ਯਾਰ, ਵਿਸ਼ਈ।
੧੩ਬਗਲਾ ਹੰਸ ਦਾ ਮਰਤਬਾ ਚਾਹੇ।
੧੪ਵਿਛੋੜੇ ਵਾਲੀ ਲ਼।
੧੫ਗਿਜ਼ਦੜ ਸ਼ੇਰ ਬਣਨ ਦਾ।

Displaying Page 195 of 501 from Volume 4