Sri Gur Pratap Suraj Granth

Displaying Page 196 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੦੯

੨੮. ।ਪੁਸ਼ਕਰ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੯
ਦੋਹਰਾ: ਗਾਰਹ ਸੈ ਮੰਦਿਰ ਮਹਦ, ਜੈਪੁਰਿ ਤੇ ਢਹਿਵਾਇ।
ਤ੍ਰਾਸ ਅੁਪਾਇਵ ਹਿੰਦ ਕੋ, ਤੁਰਕ ਤੇਜ ਤਪਤਾਇ ॥੧॥
ਚੌਪਈ: ਭਈ ਪ੍ਰਾਤਿ ਜਬਿ ਸਭਾ ਲਗਾਈ।
ਕਾਗ਼ੀ ਅਰੁ ਮੁਜ਼ਲਾਂ ਸਮਦਾਈ।
ਜਿਦ ਕੈ ਬਾਦ ਕਰਤਿ ਜੇ ਗਾਢੇ੧।
ਅਪਰ ਅਨਿਕ ਆਏ ਹੁਇ ਠਾਂਢੇ ॥੨॥
ਸਭਿਨਿ ਸੰਗ ਨੌਰੰਗ ਨੇ ਕਹੋ।
ਇਸ ਪੁਰਿ ਕੋ ਮੰਦਿਰ ਗਨ ਢਹੋ।
ਆਗੈ ਨਹੀਣ ਬਨਾਵੈ ਕੋਈ।
ਇਮ ਸਗ਼ਾਇ ਸਭਿਹਿਨਿ ਕਹੁ ਹੋਈ ॥੩॥
ਭਗਨਿ ਕਰੇ ਬੁਤ ਮੰਦਰ ਗਿਰੇ।
ਤ੍ਰਾਸ ਬਿਲਦ ਰਿਦੈ ਮਹਿ ਧਰੇ।
ਅਪਨਿ ਧਰਮ ਤੇ ਧੀਰਜ ਛੂਟੇ।
ਕਰਹਿ ਬਿਲੋਕਨਿ ਇਸ਼ਟ ਜਿ ਫੂਟੇ ॥੪॥
ਅਬਿ ਹਿੰਦਵਾਇਨਿ ਕੋ ਜਹਿ ਗ਼ੋਰ।
ਚਲਿ ਹੈਣ ਤਹਾਂ ਬਤਾਵਹੁ ਠੌਰ।
ਜਹਿ ਇਕ ਥਲ ਸਗ਼ਾਇ ਕਹੁ ਦੈਬੇ੨।
ਅੁਜ਼ਤਮ ਅਪਨੋ ਮਤੋ ਦਿਖੈਬੇ੩ ॥੫॥
ਥਾਨ ਹਗ਼ਾਰ ਸੁਨਹਿ੪ ਅਰੁ ਹੇਰੇ।
ਅੁਪਜਹਿ ਸਭਿ ਮੈਣ ਤ੍ਰਾਸ ਬਡੇਰੇ।
ਆਵਹਿ ਸ਼ਰ੍ਹਾ ਬਿਖੈ ਬਿਨ ਕਹੇ।
ਅੁਜ਼ਤਮਤਾ ਤੁਰਕਨਿ ਕੀ ਲਹੇ ॥੬॥
ਇਮ ਸੁਨਿ ਸ਼ਰ੍ਹਾ ਬੀਚ ਦਿਢ ਜੇਈ।
ਹਰਖ ਬਧਾਵਤਿ ਬੋਲੇ ਤੇਈ।
ਸਨਮਾਨਤਿ ਨੌਰੰਗ ਕੋ ਕਹੋ।
ਕਰਤਿ ਕਾਜ ਬਾਣਛਤਿ ਕੋ ਲਹੋ੫ ॥੭॥


੧ਜਿਦ ਕਰਕੇ ਜੋ ਭਾਰੀ ਝਗੜਾ ਕਰਦੇ ਹਨ।
੨ਜਿਜ਼ਥੇ ਇਕ (ਮੁਖੀ) ਸਥਾਨ (ਹੋਵੇ ਤੇ ਮੈਣ) ਸਗ਼ਾ ਦੇਵਾਣ।
੩ਦਿਖਾਵਾਣ।
੪ਹਗ਼ਾਰਾਣ ਥਾਵਾਣ ਵਿਚ ਸੁਣਨ।
੫ਭਾਵ ਅਸਾਂ ਇਹ ਜਾਣਿਆਣ ਹੈ ਕਿ ਜੇ ਸਾਡੇ ਚਿਤ ਵਿਚ ਹੁੰਦੀ ਹੈ ਤੁਸੀਣ ਵੀ ਅੁਹੋ ਕਰਦੇ ਹੋ।

Displaying Page 196 of 412 from Volume 9