Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੪
ਲਗੇ ਮਜੂਰ ਕਰਤਿ ਹੈਣ ਕਾਰੇ।
ਕੇਤਿਕ ਕਰੇ ਨਿਕੇਤ ਸੁ ਤਾਰੇ।
ਸ਼੍ਰੀ ਅੰਗਦ ਸੁਨਿ ਭਏ ਪ੍ਰਸੰਨ।
ਪੁਰਖਾ! ਅਬਿ ਐਸੇ ਬਚ ਮੰਨਿ ॥੩੦॥
ਨਿਜ ਪਰਵਾਰ ਹਕਾਰਹੁ ਸਾਰਾ।
ਬਸਹੁ ਤਹਾਂ ਸੁਖ ਲਹਹੁ ਅੁਦਾਰਾ।
ਅਪਰ ਜਿ ਆਵਹਿਣ ਬਸਿਬੇ ਕਾਰਨ।
ਤਿਨਹਿਣ ਬਸਾਵਹੁ ਸਦਨ ਅੁਸਾਰਨ ॥੩੧॥
ਬਾਸ ਤੁਮਾਰ ਸਮੀਪ ਹਮਾਰੇ।
ਮਿਲਹੁ ਚਹਹੁ ਰਹਿ ਸਦਨ ਮਝਾਰੇ।
ਅਬਿ ਬਾਸਰਕੇ ਗ੍ਰਾਮ ਸਿਧਾਰਹੁ।
ਮਿਲਹੁ ਸਭਿਨਿ ਸੋਣ ਕਰਿ ਹਿਤਕਾਰਹੁ੧ ॥੩੨॥
ਚਿਰੰਕਾਲ ਬੀਤਾ ਤੁਝ ਆਏ।
ਨਹਿਣ ਕੁਟੰਬ ਸੋਣ ਮਿਲੋ ਸਿਧਾਏ੨।
ਲੇ ਆਵਹੁ, ਜਾਵਹੁ ਤਤਕਾਲ।
ਕਰਹੁ ਬਾਸ ਅਬਿ ਗੋਇੰਦਵਾਲ ॥੩੩॥
ਆਇਸੁ ਪਾਇ ਗੁਰੂ ਕੀ ਗਏ।
ਸਭਿ ਲੋਕਨ ਸੰਗਿ ਮਿਲਤੇ ਭਏ।
ਗੁਰ ਪ੍ਰਸੰਨ ਭੇ ਕਥਾ ਸੁਨਾਈ।
ਦਈ ਮੋਹਿ ਸਭਿ ਭਾਂਤਿ ਬਡਾਈ ॥੩੪॥
ਅਬਿ ਗੁਰ ਹੁਕਮ ਭਯੋ ਇਸ ਢਾਲ।
-ਬਸਹੁ ਜਾਇ ਕਰਿ ਗੋਇੰਦਵਾਲ-।
ਦੇਰਿ ਨ ਕਰਹੁ ਚਲਹੁ ਮਮ ਸੰਗ।
ਪੁਰਿ ਸੁੰਦਰ ਘਰ ਹੋਹਿਣ ਅੁਤੰਗ੩ ॥੩੫॥
ਜੇਤਿਕ ਮਾਨੇ ਬਾਕ ਭਨੇ ਜਬਿ।
ਅੁਠਿ ਸ਼੍ਰੀ ਅਮਰ ਸੰਗਿ ਭੇ ਸੋ ਸਭਿ।
ਪਹੁਣਚੇ ਗੋਇੰਦਵਾਲ ਸੁ ਜਾਇ।
ਬਸੇ ਠਾਨਿ ਰੁਚ ਸਭਿ ਸੁਖ ਪਾਇ ॥੩੬॥
(ਅ) ਅੁਹ ਕਾਜ ਸੌਰ ਗਿਆ ਤੇ ਸ਼ਹਿਰ ਵਸ ਗਿਆ ਹੈ।
੧ਭਾਵ ਹਿਤ ਪੂਰਬਕ।
੨ਜਾ ਕੇ ਨਹੀਣ ਮਿਲੇ।
੩ਅੁਜ਼ਚੇ ਘਰ।