Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੩
੪. ।ਬਿਧੀਚੰਦ। ਬਾਲੂ ਹਸਨਾ। ਪੈਣਦੇ ਦੇ ਘਰ ਪੁਜ਼ਤ੍ਰ ਹੋਣਾ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫
ਦੋਹਰਾ: ਸਹਿਜ ਸੁਭਾਇਕ ਸਤਿਗੁਰੂ, ਗਏ ਮਹਿਲ ਕੇ ਮਾਂਹਿ।
ਬਿਧੀਚੰਦ ਕੋ ਸੰਗ ਲੇ, ਬੈਠੇ ਤਹਾਂ ਸੁਹਾਹਿ ॥੧॥
ਚੌਪਈ: ਤਬਹਿ ਨਾਨਕੀ ਅਰੁ ਮਰਵਾਹੀ।
ਬੈਠੀ ਆਇ ਬੰਦਿ ਕਰ ਪਾਹੀ।
ਮੁਸਕਾਵਤਿ ਬੂਝਤਿ ਗੁਰ ਸੰਗਾ।
ਬਿਧੀਚੰਦ ਤੁਮਰੋ ਸਿਖ ਚੰਗਾ ॥੨॥
ਭਾ ਅਵਤਾਰ ਆਪ ਕੋ ਭਾਰਾ।
ਕਲਿ ਮਹਿ ਕੁਟਿਲ ਕਰੇ ਨਿਸਤਾਰਾ।
ਬਨੋ ਸਿਜ਼ਖ ਰਾਵਰ ਕੋ ਆਇ।
ਤਅੂ ਸੁਭਾਵ ਨ ਪਲਟੋ ਜਾਇ ॥੩॥
ਚੋਰੀ ਕਰਤਿ ਹੇਤੁ ਅੁਪਕਾਰੇ।
ਗੁਰ ਕੇ ਕਾਰਜ ਅਨਿਕ ਸੁਧਾਰੇ।
ਬਿਧੀਚੰਦ ਭਾਈ! ਹਿਤ ਧਰੇ।
ਅਪਰ ਕਰਮ ਜੋ ਕਿਛ ਤੈਣ ਕਰੈ ॥੪॥
ਕਰਹੁ ਸੁਨਾਵਨਿ ਹਮ ਕੋ ਸੋਇ।
ਜਿਨ ਸੁਨਿਬੇ ਮਨ ਅਚਰਜ ਹੋਇ।
ਤੋਹਿ ਸਮਾਨ ਸੁਨੋ ਨਹਿ ਕਾਨਾ।
ਕਿਮ ਦੇਖਨਿ ਮਹਿ ਆਵਹਿ ਜਾਨਾ੧* ॥੫॥
ਤੁਝ ਸਮ ਇਕ ਤੁਝ ਹੀ ਕਅੁ ਜਾਨਾ।
ਅਪਰ ਕਰੋ ਸੋ ਕਰਹੁ ਬਖਾਨਾ।
ਸੁਨਿ ਬਿਧੀਏ ਕਰ ਜੋਰਿ ਸੁਨਾਯੋ।
ਸੁਨਹੁ ਮਾਤ! ਇਕ ਕਰਮ ਕਮਾਯੋ ॥੬॥
ਸ਼੍ਰੀ ਅਰਜਨ ਮੁਝ ਸੰਗ ਅੁਚਾਰਾ।
-ਤੁਵ ਸਿਰ ਚੋਰੀ ਲੇਖ ਅੁਦਾਰਾ।
ਜੇ ਅਬਿ ਚਹਹੁ੨ ਕਰਹੁ ਅੁਪਕਾਰਾ।
ਪਰ ਧਨ ਆਪ ਨ ਲਿਹੁ ਕਰ ਧਾਰਾ੩- ॥੭॥
ਇਮ ਸੁਨਿ ਮੈਣ ਇਕ ਕੇ ਘਰ ਗਯੋ।
੧ਤੇਰੇ ਜਿਹਾ (ਕੋਈ ਹੋਰ) ਕੰਨੀਣ ਨਹੀਣ ਸੁਣਿਆਣ, ਦੇਖਂ ਤੇ ਜਾਣਨ ਵਿਚ ਕੀਕੂੰ ਆ ਸਕੇ।
*ਪਾ:-ਨਹਿ ਦੇਖਨ ਨਹਿ ਆਇਸ ਜਾਨਾ। ਪੁਨਾ: ਕਿਮ ਦੇਖਨ ਨਹਿ ਆਵਹਿ ਜਾਨਾ।
੨(ਚੋਰੀ ਕਰਨੀ) ਚਾਹਵੇਣ ਤਾਂ।
੩ਪਰਾਏ ਧਨ ਲ਼ ਆਪ ਹਜ਼ਥ ਨਾਂ ਲਾਈਣ ਅਥਵਾ ਧਾਰਨ ਨਾ ਕਰੀਣ।