Sri Gur Pratap Suraj Granth

Displaying Page 200 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੫

ਸ਼੍ਰੀ ਅੰਗਦ ਕੇ ਦਰਸ਼ਨ ਕਾਰਨ।
ਜਾਇ ਖਡੂਰ ਸੁ ਕਰਹਿਣ ਨਿਹਾਰਨ੧।
ਪਾਛਲ ਪਾਂਇ ਚਲਹਿਣ ਜਬਿ ਆਵੈਣ।
ਤੀਨ ਕੋਸ ਲਗ ਏਵ ਸਿਧਾਵੈਣ ॥੩੭॥
ਤਹਾਂ ਖਰੇ ਹੁਇ ਬੰਦਨ ਠਾਨਹਿਣ।
ਪੁਨ ਘਰ ਦਿਸ਼ ਮੁਖ ਕਰਹਿਣ ਪਯਾਨਹਿਣ।
ਕੇਤਿਕ ਸਿਜ਼ਖਨ ਤੇ ਸੁਨਿ ਔਰ੨।
ਜਲ ਗਾਗਰ ਆਨਤਿ ਇਸ ਠੌਰ ॥੩੮॥
ਨਦੀ ਬਿਪਾਸਾ ਤੇ ਭਰਿ ਲਾਵਹਿਣ।
ਸ਼੍ਰੀ ਗੁਰ ਕੋ ਇਸ਼ਨਾਨ ਕਰਾਵਹਿਣ।
ਲੇਨਿ ਜਾਹਿਣ ਚਲਿ ਪਾਛਲ ਓਰ੩।
ਆਨਨ ਰਾਖਹਿਣ ਤਬਿ ਗੁਰ ਓਰ ॥੩੯॥
ਇਸ ਥਲ ਆਵਹਿਣ ਸੀਸ ਨਿਵਾਵਹਿਣ।
ਪੁਨ ਸਲਿਤਾ ਦਿਸ਼ ਮੁਖ ਕਰਿ ਜਾਵਹਿਣ।
ਨਿਤ ਪ੍ਰਤਿ ਕਰਹਿਣ ਇਸੀ ਬਿਧਿ ਕਾਰ।
ਇਮਿ ਸੇਵਹਿਣ ਸ਼੍ਰੀ ਗੁਰ ਦਰਬਾਰ ॥੪੦॥
ਪਰਸਰਾਮ ਤਪ ਤਪੇ ਬਿਸਾਲਾ।
ਬਰਖ ਹਜਾਰਹਣ ਬਨ੪ ਸਭਿ ਕਾਲਾ।
ਪ੍ਰਾਪਤਿ ਕਲਾ ਬਿਸ਼ਨੁ ਕੀ ਚਾਰੁ।
ਭਯੋ ਨ ਤਅੂ ਬਡੋ ਅਵਤਾਰ ॥੪੧॥
ਇਨਹੁਣ ਇਕਾਦਸ਼ ਸੰਮਤ ਮਾਂਹੀ।
ਸੇਵਾ ਕਰੀ ਰਿਝਾਏ ਤਾਂਹੀ।
ਪੂਰਨ ਭਏ ਪ੍ਰਭੂ ਅਵਤਾਰੇ।
ਜਗ ਮਹਿਣ ਦਾਸ ਅੁਧਾਰ ਹਗ਼ਾਰੇ ॥੪੨॥
ਯਾਂ ਤੇ ਸਤਿਗੁਰ ਅਰੁ ਸਤਿਸੰਗ।
ਇਨ ਕੀ ਸੇਵਾ ਅਧਿਕ ਅੁਤੰਗ।
ਬਰਖ ਹਗ਼ਾਰਹਣ ਤਪ ਜੇ ਘਾਲੇ।
ਤਿਨ ਤੇ ਸੇਵਾ ਅਹੈ ਬਿਸਾਲੇ ॥੪੩॥


੧ਦਰਸ਼ਨ।
੨ਕਈ ਸਿਜ਼ਖਾਂ ਤੋਣ (ਇਕ) ਹੋਰ ਗਜ਼ਲ ਸੁਣੀ ਹੈ ਕਿ।
੩ਪਿਛਲੇ ਪੈਰੀਣ।
੪ਜੰਗਲ ਵਿਚ।

Displaying Page 200 of 626 from Volume 1