Sri Gur Pratap Suraj Granth

Displaying Page 200 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੧੩

੨੮. ।ਸ਼੍ਰੀ ਚੰਦ ਜੀ ਨੇ ਭੇਟ ਮੰਗੀ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੯
ਦੋਹਰਾ: ਸ਼੍ਰੀ ਗੁਰੁ ਅਰਜਨ ਸੁਧਾਸਰ, ਕਰਹਿ ਨਰਨਿ ਕਜ਼ਲਾਨੁ।
ਕੀਰਤਿ ਘਰ ਘਰ ਚੰਦ੍ਰਿਕਾ, ਅੁਜ਼ਜਲ ਦਿਪਤਿ ਮਹਾਨ ॥੧॥
ਹਾਕਲ ਛੰਦ: ਸ਼੍ਰੀ ਨਾਨਕ ਸੁਤ ਸ੍ਰੀ ਚੰਦੰ।
ਤਪ ਤਾਪਤਿ ਦਿਪਤਿ ਬਿਲਦੰ।
ਅਜ਼ਭਾਸ ਜੋਗ ਮਹਿ ਭਾਰੀ।
ਹੁਇ ਸਫਲ ਜਿ ਗਿਰਾ ਅੁਚਾਰੀ ॥੨॥
ਨਿਤ ਦਾਸ ਕਮਲੀਆ ਪਾਸੀ।
ਮਤਿ ਬਿਸ਼ਿਯਨਿ ਬਿਸੈ੧* ਅੁਦਾਸੀ।
ਇਕ ਸੇਵ ਕਰਨਿ ਹੀ ਭਾਵੈ।
ਨਿਸ ਬਾਸੁਰ ਬਹੁਤ ਕਮਾਵੈ ॥੩॥
ਤਿਸ ਨਿਕਟ ਦੇਖਿ ਸ਼੍ਰੀ ਚੰਦੰ।
ਬਚ ਭਾਖੋ ਕਾਰਜਵੰਦੰ੨।
ਭੋ ਸੁਨਹੁ ਕਮਲੀਆ ਨੀਕਾ!
ਗੁਰੁ ਸੋਢੀ ਕੁਲ ਕੋ ਟੀਕਾ ॥੪॥
ਸ਼੍ਰੀ ਅਰਜਨ ਧੀਰਜ ਧਾਰੀ।
ਨਿਤ ਬਨੋ ਰਹਤਿ ਅੁਪਕਾਰੀ।
ਤਿਨਿ ਅਪਨੋ ਨਦਨ ਬਾਹਾ।
ਹਰਿ ਗੋਵਿੰਦ ਚੰਦ ਅੁਮਾਹਾ ॥੫॥
ਇਕ ਸੰਮਤਿ ਜਬਹਿ ਬਿਤਾਏ੩।
ਧਨ ਹਮ ਢਿਗ ਭੇਟ+ ਪਠਾਏ੪।
ਗਿਨ ਦੇਤਿ ਪੰਚ ਸੈ ਸਾਰੇ।
ਅਬਿ ਕੈ ਨਹਿ ਰਿਦ ਬਿਚਾਰੇ ॥੬॥
ਲਖਿ ਦੁਗਨੀ ਭਈ ਅਕੋਰਾ+।
ਇਕ ਬਾਹੁ, ਬਰਸ ਕੀ ਔਰਾ੫।

੧ਵਿਸ਼ਿਆਣ ਵਿਚੋਣ।
*ਪਾ:-ਬਿਖੈ।
੨ਕਾਰਜ ਵਾਲਾ।
੩ਬੀਤਦਾ ਹੈ।
+ਗੁਰ ਨਾਨਕ ਦੇਵ ਜੀ ਦੀ ਅੰਸ਼ ਜਾਣਕੇ, ਮਾਂ ਰਜ਼ਖਂ ਤੋਣ ਕਵੀ ਜੀ ਦੀ ਮੁਰਾਦ ਹੈ, ਹੋਰ ਭਾਵ ਨਹੀਣ ਹੈ,
ਕਿਅੁਣ ਜੋ ਵਡੇ ਤਾਂ ਗੁਰੂ ਸਾਹਿਬ ਜੀ ਹੀ ਸਨ।
੪ਭੇਜਦੇ ਸੀ।
੫ਇਕ ਵਿਆਹ ਦੀ ਤੇ ਦੂਜੀ ਸਾਲਾਨਾ।

Displaying Page 200 of 501 from Volume 4