Sri Gur Pratap Suraj Granth

Displaying Page 200 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੧੩

੨੫. ।ਬਖਤ ਮਜ਼ਲ ਤਾਰਾ ਚੰਦ। ਘੋੜੇ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੬
ਦੋਹਰਾ: ਕੇਤਿਕ ਦਿਵਸ ਬਿਤੀਤ ਭੇ,
ਤਹਾਂ ਸਿਵਰ ਕੋ ਘਾਲਿ।
ਦੇਸ਼ ਬਿਦੇਸ਼ਨ ਸੰਗਤਾਂ,
ਸੁਨਿ ਇਤ ਪਹੁਚਹਿ ਚਾਲਿ੧ ॥੧॥
ਚੌਪਈ: ਅਨਗਨ ਸਿਜ਼ਖਨਿ ਕੀ ਬਹੁ ਭੀਰ।
ਇਕ ਪਹੁੰਚਤਿ ਹੈਣ ਪਾਇ ਬਹੀਰ।
ਏਕ ਬਿਸਰਜਨ ਹੋਤਿ ਪਯਾਨੈ।
ਚਲਤਿ ਪੰਥ ਗੁਰ ਸੁਜਸੁ ਬਖਾਨੈਣ ॥੨॥
ਧਨ ਸਮੁਦਾਇ ਚਲੋ ਨਿਤ ਆਵੈ।
ਸ਼ਸਤ੍ਰ ਤੁਰੰਗ ਅਨਿਕ ਅਰਪਾਵੈਣ।
ਬਸਤ੍ਰ ਅਜਾਇਬ ਆਇ ਅਪੂਰਬ੨।
ਅੁਜ਼ਤਰ, ਪਸ਼ਚਮ, ਦਜ਼ਖਨ, ਪੂਰਬ ॥੩॥
ਸੰਗਤਿ ਚਲਿ ਕਾਬਲ ਤੇ ਆਈ।
ਜਿਸ ਮਹਿ ਧਨੀ ਮਨੁਜ ਸਮੁਦਾਈ।
ਤਿਨ ਮਹਿ ਦੋਇ ਮਸੰਦ ਬਿਲਦ।
ਨਾਮ ਬਖਤ ਮਲ, ਤਾਰਾ ਚੰਦ ॥੪॥
ਪ੍ਰਥਮ ਸਿਵਰ ਕਰਿ ਕੈ ਸ਼ੁਭ ਥਾਨ।
ਕਰ ਪਦ ਬਦਨ ਪਖਾਰੇ ਪਾਨ੩।
ਨਿਜ ਨਿਜ ਭੇਟ ਲੀਏ ਕਰ ਨੀਕੀ।
ਕਰਨਿ ਭਾਵਨਾ ਪੂਰਨ ਜੀ ਕੀ ॥੫॥
ਸਤਿਗੁਰ ਕੇ ਦਰਸ਼ਨ ਕੋ ਚਾਲੇ।
ਜਿਸ ਹਿਤ ਗਮਨੇ ਪੰਥ ਬਿਸਾਲੇ।
ਸ਼੍ਰੀ ਹਰਿਗੋਵਿੰਦ ਸਭਾ ਲਗਾਏ।
ਜਨੁ ਅੁਡਗਨ ਮਹਿ ਚੰਦ ਸੁਹਾਏ ॥੬॥
ਸਿਜ਼ਖ ਸੁਰਨਿ ਮਹਿ ਇੰਦ੍ਰ ਸਮਾਨਾ।
ਕੈ ਜਾਦਵ ਮਹਿ ਸ਼੍ਰੀ ਭਗਵਾਨਾ।
ਚਹੁਦਿਸ਼ਿ ਕਰਿ ਜੋਰਤਿ ਨਰ ਖਰੇ।


੧ਚਜ਼ਲ ਕੇ।
੨ਅਨੋਖੇ।
੩ਪਾਂੀ ਨਾਲ।

Displaying Page 200 of 473 from Volume 7