Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੬
ਜਬਿ ਕਬਿ ਅਬਿ ਅਰੁ ਆਗੇ ਕੇਈ।
ਸੇਵ ਬਿਖੈ ਮਨ ਲਾਵਹਿਣ ਜੇਈ।
ਤਿਨ ਕੋ ਬਹੁਰ ਨ ਕਰਿਬੋ ਰਹੋ੧।
ਭੋਗ ਮੋਖ ਦੋਨਹੁਣ ਤਿਹ ਲਹੋ ॥੪੪॥
ਸ਼੍ਰੀ ਗੁਰ ਅਮਰਦਾਸ ਕੇ ਭ੍ਰਾਤਾ।
ਆਯੋ ਰਾਮਾ ਤਹਾਂ ਜਮਾਤਾ੨।
ਜਿਤਿਕ ਭਤੀਜੇ ਸੋ ਸਭਿ ਆਏ।
ਗੋਇੰਦਵਾਲ ਬਸੇ ਘਰ ਪਾਏ ॥੪੫॥
ਇਤਾਦਿਕ ਸਨਬੰਧੀ ਸਾਰੇ।
ਆਇ ਬਸੇ ਗੁਰ ਨਿਕਟ ਸੁਖਾਰੇ।
ਪ੍ਰਾਪਤਿ ਸਰਬੋਤਮ ਬਡਿਆਈ।
ਮਾਨਹਿਣ ਮਾਨਵ ਬਹੁ ਸੁਖ ਪਾਈ ॥੪੬॥
ਸਭਿ ਲਾਯਕ ਸਨਬੰਧੀ ਜਾਨ।
ਆਇ ਸਮੀਪ ਬਸੇ ਪੁਰਿ ਥਾਨ।
ਸਤਿਗੁਰ ਦੇ ਕਰਿ ਧੀਰਜ ਸਬੈ।
ਨਿਕਟਿ ਬਸਾਵਨ ਕੀਨੇ ਤਬੈ ॥੪੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਗੋਇੰਦਵਾਲ ਪ੍ਰਸੰਗ ਬਰਨਨ ਨਾਮ
ਅੂਨਿਬਿੰਸਤੀ ਅੰਸੂ ॥੧੯॥
੧ਹੋਰ ਕਰਨੀ ਕਰਨ ਦੀ ਲੋੜ ਨਹੀਣ ਰਹੀ।
੨ਜੁਵਾਈ।