Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੧੪
੩੦. ।ਰਾਮਰਾਇ ਜੀ ਦੀ ਦੈਸ਼॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੧
ਦੋਹਰਾ: ਸ਼੍ਰੀ ਹਰਿ ਕ੍ਰਿਸ਼ਨ ਪ੍ਰਤਾਪ ਬਡ, ਸੁਜਸੁ ਸੁਨਹਿ ਨਿਤ ਕਾਨ।
ਧੀਰ ਮਹਾਂ ਗੰਭੀਰ ਹੈਣ, ਕਰਾਮਾਤ ਮਹੀਯਾਨ ॥੧॥
ਚੌਪਈ: ਅਨਿਕ ਸੰਗਤਾਂ ਨਿਤ ਪ੍ਰਤਿ ਆਵੈਣ।
ਅਰਪਿ ਅੁਪਾਇਨ ਦਰਸ਼ਨ ਪਾਵੈਣ।
ਪੂਰ ਕਾਮਨਾ ਸਿਜ਼ਖ ਅਨੇਕੂ।
ਕੇਤਿਕ ਪਾਵਤਿ ਦਾਤ ਬਿਬੇਕੂ ॥੨॥
ਕੀਰਤਿ ਪਸਰੀ ਪੁਰਿ ਪੁਰਿ ਘਰ ਘਰ।
ਸੰਕਟ ਪਰਹਰਿ ਦਰਸ਼ਨ ਕਰਿ ਕਰਿ।
ਆਨਿ ਆਨਿ ਗੁਨ ਅਧਿਕ ਸੁਨਾਵੈਣ।
ਸੁਨਿ ਸੁਨਿ ਰਾਮਰਾਇ ਦੁਖ ਪਾਵੈ ॥੩॥
ਜਰੀ ਨ ਜਾਇ ਅਨੁਜ ਬਡਿਆਈ।
ਚਿਤਵਤਿ ਚਿਤ ਮਹਿ ਅਤਿ ਤਪਤਾਈ।
ਜੋਣ ਜੋਣ ਗੁਨ ਗਨ ਸੁਨਿ ਹੈ ਕਾਨ।
ਤੋਣ ਤੋਣ ਛੋਭ ਰਿਦੇ ਬਹੁ ਠਾਨਿ ॥੪॥
ਬਸਿ ਨ ਬਸਾਵਹਿ ਚਿਤਵਹਿ ਜਤਨਾ।
ਕਿਮ ਪ੍ਰਾਪਤਿ ਹੈ ਗੁਰਤਾ ਰਤਨਾ।
ਸਿਜ਼ਖ ਮਸੰਦ ਮੇਵੜੇ ਬ੍ਰਿੰਦ।
ਸਭਿ ਮਹਿ ਬੈਠੇ ਚਿੰਤ ਬਿਲਦ ॥੫॥
ਰਿਦੇ ਬਿਖੇ ਜਿਮ ਗਿਨਤੀ ਗਿਨਤਿ।
ਮੁਜ਼ਖਨਿ ਸਾਥ ਬਾਕ ਕਹੁ ਭਨਤਿ।
ਕਰਤਿ ਪ੍ਰਤੀਖਨਿ ਮੈਣ ਨਿਤ ਰਹੋ।
ਬਿਨ ਅਧਿਕਾਰ ਅਨੁਜ ਪਦ ਲਹੋ ॥੬॥
ਦਿਜ਼ਲੀ ਪੁਰਿ ਆਵਨਿ ਢਿਗ ਸ਼ਾਹੂ।
ਨਹਿ ਕਿਨ ਕੀਨਸਿ ਤਬਿ ਅੁਤਸਾਹੂ।
ਸਭਿ ਤੇ ਅਜ਼ਗ੍ਰ ਕੀਏ ਮੁਝ ਭੇਜਾ।
ਨਾਮ ਸੁਨੇ ਜਿਸ ਧਰਕ ਕਰੇਜਾ ॥੭॥
ਮੈਣ ਅਪਨੀ ਬੁਧਿ ਕੋ ਬਲ ਕਰਿ ਕੈ।
ਅਗ਼ਮਤ ਅਨਿਕ ਪ੍ਰਕਾਰ ਦਿਖਰਿ ਕੈ।
ਕਹਿਬੇ ਸੁਨਿਬੇ ਕੀ ਚਤੁਰਾਈ।
ਕਰੀ ਬਹੁਤ ਮਿਲਿ ਤੁਰਕਨਿ ਰਾਈ ॥੮॥