Sri Gur Pratap Suraj Granth

Displaying Page 201 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੧੪

੨੫. ।ਪਠਾਂ ਅੁਮਰਾਵ ਸਿਜ਼ਖ ਹੋਇਆ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੬
ਦੋਹਰਾ: ਸਤਿਗੁਰ ਕਰਹਿ ਅਖੇਰ ਨਿਤ, ਚਢਹਿ ਸੁਭਟ ਸਮੁਦਾਇ।
ਹਜ਼ਥਾਰਨਿ ਵਿਜ਼ਦਾ ਕਰਹਿ, ਜੀਵ ਅਨਿਕ ਬਨ ਘਾਇ ॥੧॥
ਚੌਪਈ: ਦੁਸ਼ਟ ਜੀਵ ਬਨ ਕੇ ਬਹੁ ਮਾਰੇ।
ਗੋ ਮਹਿਖਨਿ ਕੋ ਤ੍ਰਾਸ ਨਿਵਾਰੇ।
ਨ੍ਰਿਭੈ ਹੋਇ ਨਰ ਤ੍ਰਿਂਨ ਚੁਗਾਵੈਣ।
ਜਾਹਿ ਪ੍ਰਾਤਿ ਬਨ, ਸੰਧਾ ਲਾਵੈਣ ॥੨॥
ਚੋਰ ਜਾਰ ਕੋ ਤ੍ਰਾਸ ਅੁਪੰਨਾ੧।
ਪੁਰਿ ਨਰ ਅੁਚਰਹਿ ਗੁਰ ਧਨ ਧੰਨਾ।
ਸਤਿਜੁਗ ਭਾ ਗੁਰ ਰਾਜ ਮਝਾਰਾ।
ਤਜੀ ਖੁਦਾਈ ਨਰ ਡਰ ਧਾਰਾ ॥੩॥
ਸਕਲ ਦੇਸ਼ ਦਾਬੇ ਮਹਿ ਕੀਰਤਿ।
ਪੁਰਿ ਗ੍ਰਾਮਨਿ ਮਹਿ ਭੀ ਬਿਸਤੀਰਤਿ।
ਸੁਭਟ ਬ੍ਰਿੰਦ ਸਤਿਗੁਰ ਢਿਗ ਗਏ।
ਸ਼ਸਤ੍ਰਨਿ ਬਿਜ਼ਦਾ ਮਹਿ ਨਿਪੁਨਏ੨ ॥੪॥
ਇਕ ਦਿਨ ਸ਼੍ਰੀ ਸਤਿਗੁਰ ਭਗਵਾਨ।
ਲੇ ਨਿਜ ਸੰਗ ਸੁ ਪੈਣਦੇ ਖਾਨ।
ਅੁਪਬਨ ਮਹਿ ਗਮਨੇ ਗੁਨ ਖਾਨੀ।
ਦੇਖਤਿ ਸ਼ੋਭਾ ਬ੍ਰਿਛਨਿ ਮਹਾਨੀ ॥੫॥
ਮਨਹੁ ਨੀਲ ਘਟਿ੩ ਇਹ ਅੁਮਡਾਈ।
ਕੈ ਨੀਲੀ ਮਣਿ ਗਿਰ ਸਮਦਾਈ੪।
ਅਰਣ ਬਰਣ ਕੇ੫ ਫਲ ਬਿਸਾਲਾ।
ਕਤਹੂੰ ਪੀਤਿ੬ ਬਿਸਦ੭ ਕੀ ਮਾਲਾ ॥੬॥
ਅਨਿਕ ਰੰਗ ਕੀ ਧਾਤ੮ ਮਨੋ ਹੈ।
ਨੀਲੋ ਪਰਬਤ ਇਨਹਿ ਸਨੋ ਹੈ੧।

੧(ਸਤਿਗੁਰੂ ਜੀ ਦਾ) ਡਰ ਪੈਦਾ ਹੋਯਾ।
੨ਚਤੁਰ ਹੋਏ।
੩ਨੀਲੀ ਘਟਾ।
੪ਯਾ (ਇਹ) ਸਾਰੇ ਨੀਲੀ ਮਣੀਆਣ ਪਹਾੜ ਹਨ।
੫ਲਾਲ ਰੰਗ ਦੇ।
੬ਪੀਲੇ।
੭ਚਿਜ਼ਟੇ।
੮ਮਾਨੋਣ ਨੀਲਾ ਪਰਬਤ ਅਨੇਕ ਰੰਗ ਦੀਆਣ ਧਾਤੂਆਣ ਸਂੇ ਹੈ।

Displaying Page 201 of 459 from Volume 6