Sri Gur Pratap Suraj Granth

Displaying Page 203 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੮

ਜਹਾਂ ਅਰਾਧਹਿਣ ਕਰਿ ਕੈ ਪ੍ਰੇਮ।
ਤਹਿਣ ਮੈਣ ਪਹੁਚੋਣ ਇਹ ਮਮ ਨੇਮ ॥੭॥
ਆਜ ਬੈਠਿ ਕਰਿ ਤੋਹਿ ਅਰਾਧੋ੧।
ਆਯੋ ਤੁਰਤ ਪ੍ਰੇਮ ਤੇ ਬਾਧੋ੨।
ਮੋ ਤੇ ਰਹੋ ਜਾਤ ਤਬਿ ਨਾਂਹੀ।
ਪ੍ਰੇਮ ਸਮੇਤ ਧਾਇ੩ ਮਨ ਮਾਂਹੀ ॥੮॥
ਤੁਵ ਹਿਤ ਕਰਿ੪ ਆਯੋ ਇਤ ਓਰ।
ਚਲਹੁ ਦਿਖਾਵਹੁ ਅਪਨੀ ਠੌਰ।
ਹਾਥ ਗਹੇ ਆਗੇ ਤਬਿ ਚਲੇ।
ਕਰੇ ਦਿਖਾਵਨ ਕੀਨ ਜੁ ਭਲੇ੫ ॥੯॥
ਭਲੀ ਪ੍ਰਕਾਰ ਹੇਰਿ ਕਰਿ ਸਾਰੇ।
ਬਹੁਰ ਬਿਪਾਸਾ ਤੀਰ ਸਿਧਾਰੇ।
ਅਮਰਦਾਸ ਅਪਨੇ ਸੰਗ ਲੀਨੇ।
ਜਾਇ ਕੂਲ ਪਰ ਗੁਰੂ ਅਸੀਨੇ ॥੧੦॥
ਅਪਰ ਦਾਸ ਨਹਿਣ ਪਾਸ ਤਿਥਾਈਣ।
ਇਕ ਸ਼੍ਰੀ ਅਮਰ ਕਿ ਆਪ ਗੁਸਾਈਣ।
ਸਲਿਤਾ ਕੂਲ ਸਥਿਤ ਕੋ ਜਾਨਿ੬।
ਜਲਪਤਿ ਪ੍ਰਾਪਤਿ ਭਾ੭ ਤਿਸ ਥਾਨ ॥੧੧॥
ਰੁਚਿਰ ਜਾਤ ਕੀ ਸਫਰੀ ਏਕਾ੮।
ਆਗੇ ਧਰ ਕਰਿ ਮਸਤਕ ਟੇਕਾ।
ਸ਼੍ਰੀ ਪ੍ਰਭੁ ਕੀਨ ਪੁਨੀਤ ਸਥਾਨਾ।
ਪਦ ਪੰਕਜ ਪਰਸੇ ਜਬਿ ਆਨਾ ॥੧੨॥
ਸਲਿਤਾ ਕੂਲ ਬਸਾਯੋ ਪੁਰਿ ਕੋ।
ਕਰੋ ਅਨੁਗ੍ਰਹੁ ਅਪਨੇ ਅੁਰ ਕੋ।
ਸਤਿਸੰਗਤ ਸਿਮਰਹਿਣ ਸਤਿਨਾਮੂ।


੧ਤੂੰ ਆਰਾਧਨਾ ਕੀਤੀ ਹੈ।
੨ਬੰਨ੍ਹਿਆਣ।
੩ਭਾਵ ਜਦੋਣ ਕੋਈ ਧਿਆਵੈ।
੪ਤੇਰੇ ਪ੍ਰੇਮ ਕਰਕੇ (ਅ) ਤੇਰੇ ਵਿਚ ਹਿਤ ਕਰਕੇ।
੫ਅੁਸਾਰੇ ਸਨ ਜੇਹੜੇ ਚੰਗੇ (ਘਰ)।
੬ਨਦੀ ਕਿਨਾਰੇ ਬੈਠੇ ਜਾਣਕੇ।
੭ਵਰੁਂ ਆਇਆ।
੮ਚੰਗੀ ਕਿਸਮ ਦੀ ਇਕ ਮਜ਼ਛੀ।

Displaying Page 203 of 626 from Volume 1