Sri Gur Pratap Suraj Granth

Displaying Page 203 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੧੬

੨੮. ।ਸ਼੍ਰੀ ਨਾਨਕ ਮਤੇ ਦਾ ਹਾਲ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੯
ਦੋਹਰਾ: ਸ਼੍ਰੀ ਗੰਗਾ ਆਗਵਨ ਲਖਿ,
ਸਹਿਤ ਸਨੂਖਾ ਨਦ।
ਸਭਿ ਬਰਾਤ ਜੁਤਿ ਪ੍ਰਥਮ ਗੇ,
ਹਰਿਮੰਦਿਰ ਸੁਖ ਕੰਦ ॥੧॥
ਚੌਪਈ: ਹਾਥ ਬੰਦਿ ਬੰਦਨ ਕਰਿ ਆਛੇ।
ਦਈ ਪ੍ਰਦਜ਼ਛਨ ਫਿਰ ਸੁਖ ਬਾਣਛੇ।
ਲੇ ਪੁਨ ਗਈ ਸਦਨ ਕੋ ਗੰਗਾ।
ਕਰਿ ਕੁਲਿ ਰੀਤਿ ਜਥੋਚਿਤ ਸੰਗਾ ॥੨॥
ਵਾਰਿ ਦਰਬ ਕੋ ਦੇਤਿ ਘਨੇਰੇ।
ਸਗਰੇ ਹਰਖਹਿ ਮੁਖ ਗੁਰੁ ਹੇਰੇ।
ਬਸਤ੍ਰ ਬਾਹ ਕੇ ਪੀਤ ਸੁਹਾਏ।
ਪਿਖਹਿ ਜਿ ਦੇਸ਼ ਬਿਦੇਸ਼ਨਿ ਆਏ ॥੩॥
ਕਰੈਣ ਕਾਮਨਾ ਮਨ ਮੈਣ ਜੈਸੇ।
ਤਿਸ ਛਿਨਿ ਦਰਸ ਦੇਇ ਗੁਰ ਤੈਸੇ।
ਜੇ ਸਿਖ ਅਬਿ ਲਗਿ ਧਾਰੈਣ ਧਾਨਾ।
ਸੁੰਦਰ ਬਨੋ* ਕੇਸਰੀ ਬਾਨਾ ॥੪॥
ਕੋਣ ਨ ਕਾਮਨਾ ਸਿਖ ਸੋ ਲਹੈਣ।
ਜਿਨ ਕੇ ਰਿਦੇ ਸਤਗਿੁਰੂ ਰਹੈਣ।
ਜਲ ਕੋ ਵਾਰਿ ਪਾਨਿ ਕਰਿ ਗੰਗਾ।
ਮੰਦਰ ਕੇ ਅੰਦਰ ਲੇ ਸੰਗਾ ॥੫॥
ਨੁਖਾ ਦੂਸਰੀ ਜਾਇ ਬਿਠਾਈ।
ਨਾਰਿ ਬਿਲੋਕਤਿ ਹੈਣ ਸਮੁਦਾਈ।
ਨਾਮ ਨਾਨਕੀ ਸੁੰਦਰ ਰੂਪ।
ਜੋ ਸਭਿ ਤੇ ਬਡਿਭਾਗ ਅਨੂਪ ॥੬॥
ਤੇਗ ਬਹਾਦਰ ਜਿਨ ਹੁਇ ਨਦਨ।
ਪੌਤ੍ਰ ਬਲੀ ਬਿਦਤਹਿ ਜਗ ਬੰਦਨ।
ਜੋ ਨਿਜ ਦਾਸਨਿ ਦੇ ਛਿਤਿ ਰਾਜ।
ਕਰਹਿ ਬਿਨਾਸ਼ਨਿ ਤੁਰਕ ਸਮਾਜ ॥੭॥
ਪਿਖਹਿ ਪੌਤ੍ਰ ਜਿਹ ਬੈਸ ਬਡੇਰੀ।


*ਪਾ:ਨਯੋ।

Displaying Page 203 of 494 from Volume 5