Sri Gur Pratap Suraj Granth

Displaying Page 203 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੧੬

੩੦. ।ਜੰਗ-ਜਾਰੀ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੧
ਦੋਹਰਾ: ਸੂਰ ਹਗ਼ਾਰਕ ਬਚੇ ਜਬਿ, ਕਾਲੇਖਾਂਨ ਬਿਚਾਰਿ।
-ਲਰੋਣ ਆਪ ਗੁਰੁ ਸੰਗ ਮੈਣ, ਮਰੌਣ ਕਿ ਲੈਹੋਣ ਮਾਰਿ- ॥੧॥
ਭੁਜੰਗ ਪ੍ਰਯਾਤ ਛੰਦ: ਬਚੇ ਬੀਰ ਜੇਤੇ ਭਏ ਏਕ ਥਾਈਣ।
ਰਿਦੇ ਧੀਰ ਖੋਈ ਪਿਖੇ ਤੇ ਲਰਾਈ।
ਨਹੀਣ ਦੇਰ ਲਾਗੀ ਇਤੀ ਸੈਨ ਜੂਝੀ।
ਹਨੀ ਆਨਿ ਕੌਨੈ ਨਹੀਣ ਜਾਇ ਬੂਝੀ੧ ॥੨॥
ਅੁਡੈਣ ਗ੍ਰਿਜ਼ਧ ਬ੍ਰਿਜ਼ਧੰ, ਰੜੈਣ੨ ਕੰਕ ਬੰਕੰ।
ਭਖੈਣ ਮਾਸ ਗੋਮਾਯ ਦੇਖੇ ਅਤੰਕੰ੩।
ਸਿਵਾ ਅੂਚ ਟੇਰੈਣ ਮਿਲੈਣ ਸਾਨ ਭੌਣਕੈਣ।
ਕਿਤੇ ਘਾਇ ਖਾਏ ਸੁਨੈਣ ਨਾਦ, ਚੌਣਕੈਣ੪ ॥੩॥
ਮੁਖੰ ਭੇ ਮਲੀਨ ਨਹੀਣ ਜੰਗ ਚਾਹੈਣ੫।
-ਲਰੈ ਜੋ ਅਬੈ ਜੀਵਤੋ ਕੌਨ ਜਾਹੈ-।
ਤਅੂ ਖਾਨ ਕਾਲੇ ਦਿਸ਼ਾ ਕੋ ਬਿਲੋਕੈਣ।
ਲਰੈ ਨਾਂਹਿ ਕੈਸੇ, ਕਹੋ ਕੌਨ ਰੋਕੈ੬ ॥੪॥
ਗੁਰੂ ਬੀਰ ਜੇਤੇ ਬਚੇ ਪ੍ਰਾਨ ਸੰਗਾ।
ਕਰੈਣ ਓਤਸਾਹੰ ਸੁ ਹੈ ਕੈ ਨਿਸੰਗਾ।
ਕਹੈਣ ਅੁਚ ਟੇਰੈਣ ਹਨੇ ਸ਼ਜ਼ਤ੍ਰ ਸਾਰੇ।
ਬਜੈਣ ਜੀਤ ਲੈ ਕੈ ਗੁਰੁ ਕੇ ਨਗਾਰੇ ॥੫॥
ਮਹਾਂ ਮੂਢ ਸ਼ਾਹੂ, ਪਠੈ ਸੈਨ ਜੋਅੂ।
ਜਗੰ ਈਸ਼ ਸੰਗੰ ਚਹੈ ਪੁਰ ਹੋਅੂ।
ਜਿਨ੍ਹੋ ਕੇ ਅਗਾਰੀ ਬਨੈਣ ਹਾਥ ਜੋਰੇ।
ਤਿਨ੍ਹੋ ਸਾਥ ਲੋਹਾ ਕਰੈ ਧਾਰਿ ਗ਼ੋਰੇ ॥੬॥
ਚਮੂੰ ਬ੍ਰਿੰਦ ਭੇਜੀ ਗਈ ਬਾਰ ਮਾਰੀ।
ਤਅੂ ਮੂਢ ਨਾਹੀਣ ਕਰੋ ਭਾਅੁ ਭਾਰੀ।


੧ਕਿਸ ਨੇ ਆਕੇ ਮਾਰ ਦਿਜ਼ਤੀ ਹੈ ਸਮਝ ਨਹੀਣ ਆਅੁਣਦੀ।
੨ਬੋਲਦੇ ਹਨ।
੩ਜਿਨ੍ਹਾਂ ਲ਼ ਦੇਖਕੇ ਡਰ ਆਅੁਣਦਾ ਹੈ।
੪ਕਿਤਨੇ ਗ਼ਖਮ ਖਾਧੇ ਹੋਏ (ਪਏ ਹਨ ਤੇ ਗਿਜ਼ਦੜੀਆਣ ਕੁਤਿਆਣ ਦੀ) ਆਵਾਗ਼ ਸੁਣਕੇ ਤ੍ਰਬ੍ਹਕਦੇ ਹਨ, (ਅ)
ਕਿਤਨੇ (ਸੂਰਮੇ ਜੋ ਕੁਛ) ਜਖਮੀ ਹਨ ਅੁਹ ਆਵਾਗ਼ਾਂ ਸੁਣ ਕੇ ਤ੍ਰਬ੍ਹਕ ਰਹੇ ਹਨ, ਅੁਨ੍ਹਾਂ ਦੇ......।
੫ਮੂੰਹ ਮੈਲੇ ਹਨ ਤੇ ਲੜਨਾ ਨਹੀਣ ਚਾਹੁੰਦੇ।
੬ਕਹੋ ਕੌਂ ਰੋਕੇ (ਕਾਲੇ ਖਾਂ ਲ਼) ਕਿ ਹੁਣ ਕਿਸੇ ਤਰ੍ਹਾਂ ਲੜੇ ਨਾ।

Displaying Page 203 of 405 from Volume 8