Sri Gur Pratap Suraj Granth

Displaying Page 205 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੦

ਤੂਰਨ ਕਰਿ ਕੈ ਇਹਾਂ ਲਿਆਵੋ।
ਹੁਤੋ ਦੂਰ ਇਕ ਸਿਜ਼ਖ ਬੁਲਾਯੋ।
ਤਿਸ ਕੋ ਦੇ ਕਰਿ ਨਗਰ ਪਠਾਯੋ ॥੧੭॥
ਲਾਯੋ ਤੁਰਤ ਤਾਰ ਕਰਿ ਸੋਈ।
ਡਾਲਿ ਮਸਾਲੇ ਤਲਿ ਕੈ ਭੋਈ।
ਲੇ ਸ਼੍ਰੀ ਅਮਰ ਅਗਾਰੀ ਧਰੀ।
ਸੋ ਲੇ ਕਰਿ ਗੁਰ ਖਾਵਨ ਕਰੀ ॥੧੮॥
ਮਹਾਂ ਸਾਦ ਇਸ ਆਮਿਖ ਭਯੋ।
ਆਗੇ ਕਬਹੁਣ ਨ ਐਸੇ ਖਯੋ।
ਕਹਿ ਸ਼੍ਰੀ ਅਮਰ ਜਾਤਿ ਝਖ੧ ਕੋਈ।
ਲਾਯੋ ਬਰਨ ਆਪ ਹਿਤ ਸੋਈ ॥੧੯॥
ਅਪਰ ਅਹਾਰ ਕੁਛਕ ਤਹਿਣ ਖਾਇ।
ਬਹੁਰ ਅੁਠੇ ਤਹਿਣ ਤੇ ਸੁਖਦਾਇ।
ਅਮਰਦਾਸ ਕੋ ਲੇ ਕਰਿ ਸਾਥ।
ਆਏ ਦਿਸ਼ ਖਡੂਰ ਜਗਨਾਥ ॥੨੦॥
ਕੇਤਿਕ ਦਿਨ ਸਮੀਪ ਹੀ ਰਾਖੇ।
ਜਾਨਿ ਰਿਦੇ ਕੀ ਤਿਨ ਅਭਿਲਾਖੇ।
ਸਭਿ ਸਮੀਪ ਕੀ ਸੇਵਾ ਕਰੇ।
ਅਸ਼ਟ ਪਹਿਰ ਸਿਮਰਨ ਅੁਰ ਧਰੇ ॥੨੧॥
ਦੀਨਸਿ ਆਇਸੁ ਬਹੁਰ ਕ੍ਰਿਪਾਲ।
ਚਲਿ ਆਏ ਤਬਿ ਗੋਇੰਦਵਾਲ।
ਪਾਛਲ ਦਿਸ਼ ਕੋ ਗਮਨੈਣ ਰਾਹੂ।
ਮੁਖ ਰਾਖੈਣ ਸਤਿਗੁਰ ਦਿਸ਼ ਜਾਹੂ ॥੨੨॥
ਤੀਨ ਕੋਸ ਪਰ ਮਾਥੋ ਟੇਕਿ।
ਪੁਨ ਪੁਰਿ ਦਿਸ਼ ਮੁਖ ਕੋਸ ਸੁ ਏਕ।


ਪ੍ਰਹੇਗ਼ ਕਰਨ ਵਾਲੇ ਲਿਖਾਰੀ ਯਾ ਮੁਜ਼ਦ੍ਰਿਤ ਕਰਤਾ ਨੇ ਬਦਲਵਾਇਆ ਹੈ। ਗੁਰ ਸਿਜ਼ਖੀ ਵਿਚ ਮਾਸ ਦਾ ਝਗੜਾ
ਨਹੀਣ ਹੈ ਮਾਸੁ ਮਾਸੁ ਕਰਿ ਮੂਰਖੁ ਝਗੜੇ। ਭਾਈ ਸੰਤੋਖ ਸਿੰਘ ਜੀ ਪਿਜ਼ਛੋਣ ਗੁਰੂ ਜੀ ਦੇ ਲਗਰ ਵਿਚ ਮਹਾਂ
ਪ੍ਰਸ਼ਾਦ ਦਾ ਗ਼ਿਕਰ ਕਰ ਆਏ ਹਨ। ਸਾਡਾ ਮਤਲਬ ਏਥੇ ਮਾਸ ਲ਼ ਵਿਹਤ ਅਵਿਹਤ ਸਿਜ਼ਧ ਕਰਨੇ ਤੋਣ ਨਹੀਣ,
ਪਰ ਗ੍ਰੰਥ ਦੇ ਪਾਠ ਸ਼ੁਧ ਕਰਨ ਤੋਣ ਹੈ।
ਇਸ ਸਪਸ਼ਟ ਟਿਕਾਣੇ ਤੋਣ ਸਿਜ਼ਧ ਹੋ ਗਿਆ ਕਿ ਇਸ ਮਹਾਨ ਗ੍ਰੰਥ ਵਿਚ ਆਖੇਪ ਹੋ ਚੁਜ਼ਕੇ ਹਨ। ਜੋ
ਸਜ਼ਜਂ ਖਿਆਲ ਕਰਦੇ ਹਨ ਕਿ ਇਸ ਵਿਚ ਆਖੇਪ ਨਹੀਣ ਹੋਏ ਓਹ ਇਸ ਇਜ਼ਕੇ ਟਿਕਾਣੇ ਤੋਣ ਤਸਜ਼ਲੀ ਕਰ
ਸਕਦੇ ਹਨ।
੧ਮਜ਼ਛੀ।

Displaying Page 205 of 626 from Volume 1