Sri Gur Pratap Suraj Granth

Displaying Page 205 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੧੮

ਕਰਤਿ ਭਏ ਤਿਮ ਨਰ ਸਮੁਦਾਈ ॥੨੫॥
ਤਜਿ ਨਿਜ ਗ੍ਰਾਮਨਿ ਕੋ ਚਲਿ ਆਏ।
ਰਹੇ ਦਮਦਮੇ ਪਢਨ ਲਗਾਏ।
ਪੁਨ ਗੁਰ ਕਹੋ ਲਹਹੁ ਸੁਖ ਸਾਰੇ।
ਧਰਮਸਾਲ ਰਚਿ ਗ੍ਰਾਮ ਮਝਾਰੇ ॥੨੬॥
ਸਿਖ ਸੰਗਤਿ ਤਿਸ ਬੀਚ ਬਿਠਾਵਹੁ।
ਧਰਹੁ ਭਾਅੁ ਅੁਰ ਟਹਿਲ ਕਮਾਵਹੁ।
ਜੋੜ ਕਰਹੁ ਸਤਿ ਸੰਗਤਿ ਕੇਰਾ।
ਗੁਰਬਾਣੀ ਮਨ ਰੁਚੋ੧ ਘਨੇਰਾ ॥੨੭॥
ਹੁਇ ਹੈ ਸੁਖ ਨਹਿ ਚੜਿ ਹੈ ਤਾਪ।
ਨਾਸ਼ ਹੋਇਗੇ ਸੰਗ ਸੰਤਾਪ।
ਧਰਿ ਕਰਿ ਤ੍ਰਾਸ ਸਕਲ ਨੇ ਮਾਨੀ।
ਕਹੀ ਗੁਰੂ ਜਿਮ ਸਭਿ ਤਿਮ ਠਾਨੀ ॥੨੮॥
ਦਯਾ ਧਰਮ ਅਰੁ ਪਠਿਬੋ ਬਾਨੀ।
ਸਿਜ਼ਖੀ ਪਸਰੀ ਦੇਸ਼ ਮਹਾਨੀ।
ਪੁਨ ਸਿਰੰ੍ਹਦ ਕੇ ਸੂਬੇ ਜਾਨਿ।
ਗੁਰੂ ਟਿਕੇ ਤੇ ਦੁਖੀ ਮਹਾਨ ॥੨੯॥
ਲਿਖੋ ਪਜ਼ਤ੍ਰ ਨਿਜ ਜੋਰ ਜਨਾਯੋ।
ਡਜ਼ਲੇ ਕੇ ਸਮੀਪ ਪਹੁਚਾਯੋ।
ਗਯੋ ਦੁਰਗ ਮਹਿ ਲੇ ਕਰਿ ਸੋਈ।
ਸਤਿਗੁਰ ਕੋ ਸੁਧ ਤਿਸ ਕੀ ਹੋਈ ॥੩੦॥
ਏਕ ਸਿਜ਼ਖ ਕੋ ਤਬੈ ਪਠਾਯੋ੨।
ਗੁਪਤਿ ਰਹਹੁ ਸੁਨਿ ਕਹਾਂ ਪਠਾਯੋ।
ਸੁਨਿ ਕੈ ਡਜ਼ਲਾ ਤਬਿ ਕਾ ਕਹੈ।
ਨਹੀਣ ਡਰੈਣ, ਕੈ ਡਰਪਤਿ ਅਹੈ੩ ॥੩੧॥
ਅੰਤਰ ਇਤ ਅੁਤ ਸਿਖ ਬਿਚਰੰਤਾ।
ਡਜ਼ਲਾ ਕਾਗਦ ਤੁਰਤ ਸੁਨਤਾ।
ਕੋਣ ਨਿਜ ਬੁਰਾ ਕਰਨਿ ਅਭਿਲਾਖਾ।
ਪਾਤਸ਼ਾਹੁ ਰਿਪੁ ਗੁਰ ਢਿਗ ਰਾਖਾ ॥੩੨॥


੧ਪ੍ਰੀਤ ਕਰੋ।
੨ਗੁਰੂ ਜੀ ਨੇ ਸਿਜ਼ਖ ਲ਼ ਕਹਿਆ ਗੁਪਤ ਰਹੀਣ ਸੁਣੀਣ (ਵਗ਼ੀਰ ਖਾਂ ਨੇ ਕੀ ਕਹਿ) ਭੇਜਿਆ ਹੈ।
੩ਯਾ ਡਰਦਾ ਹੈ।

Displaying Page 205 of 409 from Volume 19