Sri Gur Pratap Suraj Granth

Displaying Page 207 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੨

ਜਿਸ ਕੋ ਕਾਲ ਸਕਹਿ ਨਹਿਣ ਖਾਇ ॥੨੯॥
ਜਿਮ ਰਜ਼ਜੂ ਅਹਿ ਕੀ ਆਧਾਰ।
ਤਿਮ ਪ੍ਰਪੰਚ ਇਹੁ ਤਿਸਹਿ ਮਝਾਰ।
ਸੂਰਜ ਆਦਿ ਜੋਤਿ ਕੀ ਜੋਤਿ।
ਜਿਸ ਅਲਬ ਕਰਿ ਸਕਲ ਅੁਦੋਤਿ੧ ॥੩੦॥
ਸੂਖਮ ਤੇ ਸੂਖਮ ਨਿਤਿ ਰਹੈ।
ਇੰਦ੍ਰੈ ਜੁਤਿ ਮਨ ਜਿਸ ਨਹਿਣ ਲਹੈ੨।
ਸਦਾ ਮਹਿਦ ਤੇ ਜੋ ਮਹੀਆਨ੩।
ਪਾਰ ਨ ਪਾਵਹਿਣ ਸ਼ਕਤੀਵਾਨ ॥੩੧॥
ਪ੍ਰਗਟ ਬਿਸਾਲ ਜਾਨੀਅਤਿ ਐਸੇ।
ਜਿਸ ਬਿਨ ਫੁਰਹਿ ਨਿਮੇਖ੪ ਨ ਕੈਸੇ।
ਦੁਰੋ ਮਹਾਨ, ਨ ਜਾਨੋ ਜਾਇ।
ਰੂਪ ਰੰਗ ਕੁਛ ਹੈ ਨ ਲਖਾਇ ॥੩੨॥
ਅਚਰਜ ਰੂਪ ਜੁ ਐਸੋ ਅਹੈ।
ਤਿਸ ਕੋ ਨਾਮ ਵਾਹਿ ਕਰਿ ਕਹੈਣ ਗੋ।
ਤਮ ਜੜ ਅਗਾਨ ਅਨਿਤ।
ਕਰਿ ਪ੍ਰਕਾਸ਼ ਚੇਤਨ ਰੂ ਨਿਤ* ॥੩੩॥
ਐਸੋ ਨਾਮ ਵਾਹਿਗੁਰੂ ਜੋਈ।
ਸ੍ਰੀ ਅੰਗਦ ਬਪੁ ਧਰਿ ਕਰਿ ਸੋਈ।
ਜਗਤ ਬਿਖੈ ਬਨਿ ਭਗਤਿ ਦਿਖਾਵੈਣ।
ਨਹਿਣ ਸਰੂਪ ਅਪਨੋ ਬਿਦਤਾਵੈਣ ॥੩੪॥
ਕਰਨੋ ਸਿਮਰਨ ਸ਼੍ਰੀ ਸਤਿਨਾਮ।
ਅੁਪਦੇਸ਼ਤਿ ਜਗ ਕੋ ਬਸਿ ਧਾਮ।
ਸਤਿ ਸੰਗਤਿ ਸੇਵਨ ਸਿਖਰਾਵੈਣ।
ਭਾਅੁ ਭਗਤਿ ਕੀ ਰੀਤਿ ਚਲਾਵੈਣ ॥੩੫॥
ਸ਼੍ਰੀ ਪਰਮੇਸ਼ੁਰ ਕੇ ਹਮ ਦਾਸ।
ਨਿਰਹੰਕਾਰ ਅਲੋਭ ਨਿਰਾਸੁ।


੧ਪ੍ਰਕਾਸ਼ਤ ਹੈਨ।
੨ਮਨ ਇੰਦਰੀਆਣ ਸਮੇਤ ਜਿਸ (ਬ੍ਰਹਮ) ਲ਼ ਲਖ ਨਹੀਣ ਸਕਦਾ।
੩ਬੜਿਆਣ ਤੋਣ ਬੜਾ ।ਸੰਸ: ਮਹਤ॥ (ਅ) ਮਹਿਤਤ ਤੋਣ ਜੋ ਹੋਰ ਵਡਾ (ਯਾ ਮਹਾਂ ਤਜ਼ਤ) ਹੈ, ਭਾਵ ਚੇਤਨ ਰੂਪ।
੪ਪਲ ਮਾਤ੍ਰ (ਕੁਛ) ਨਹੀਣ ਫੁਰ ਸਕਦਾ। (ਅ) ਕਿਸੇ ਤਰ੍ਹਾਂ ਪਲ ਮਾਤ੍ਰ ਲਈ ਬੀ ਜਿਸ ਬਿਨ ਨਹੀਣ ਫੁਰ ਸਕਦਾ
(ਫੁਰਨਾ)। (ੲ) ਜਿਸ ਤੋਣ ਬਿਨਾਂ ਪਲਕਾਣ ਨਹੀਣ ਝਮਕ ਸਕਦੀਆਣ, ਭਾਵ ਅਜ਼ਖ ਨਹੀਣ ਫਰਕਦੀ।
*ਅਰਥਾਂ ਲਈ ਦੇਖੋ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਅਧਾਯ ੧ ਅੰਕ ੬੩।

Displaying Page 207 of 626 from Volume 1