Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੨੦
੩੧. ।ਸ਼੍ਰੀ ਰਾਮਰਾਇ ਜੀ ਦੀ ਦੈਸ਼॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੨
ਦੋਹਰਾ: ਅਨੁਜ ਹਕਾਰਨਿ ਕਾਰਨੇ,
ਚਿਤਵਹਿ ਅਨਿਕ ਅੁਪਾਇ।
ਪਿਖਹਿ ਕਹਿਨਿ ਅਵਕਾਸ਼ ਕੋ੧,
ਜਬਹਿ ਸ਼ਾਹੁ ਢਿਗ ਜਾਇ ॥੧॥
ਚੌਪਈ: ਇਕ ਦਿਨ ਪੁਨਹਿ ਪ੍ਰਸੰਗ ਚਲਾਯੋ।
ਸ਼੍ਰੀ ਸਤਿਗੁਰ ਹਰਿਰਾਇ ਸਮਾਯੋ।
ਬੂਝਨਿ ਲਗੋ ਸ਼ਾਹੁ ਸਭਿ ਬਾਤ।
ਪਿਤਾ ਤਮਾਰੇ ਜਗ ਬਜ਼ਖਾਤ ॥੨॥
ਕਿਸ ਪ੍ਰਕਾਰ ਸੋ ਗਏ ਸਮਾਇ।
ਤੁਮ ਨਹਿ ਮਿਲੇ ਤੀਰ ਤਿਨ ਜਾਇ।
ਕਿਮ ਨਹਿ ਗਏ ਕਿ ਸੁਧ ਨਹਿ ਆਈ।
ਕੋ ਕਾਰਨ ਭਾ ਕਹਹੁ ਬੁਝਾਈ ॥੩॥
ਸਕਲ ਸਮਾਜ ਤਿਨਹੁ ਤੇ ਪਾਛੇ।
ਕਿਨਹੁ ਸੰਭਾਰੋ ਰਾਖੋ ਆਛੇ।
ਕਿਨ ਲੀਨਸਿ ਗੁਰਤਾ ਬਰ ਗਾਦੀ?
ਤਿਨ ਪਾਛੇ ਤਿਮ ਕੀਨਿ ਅਬਾਦੀ ॥੪॥
ਸੁਨਿ ਸ਼੍ਰੀ ਰਾਮਰਾਇ ਤਬਿ ਕਹੋ।
-ਅਬਿ ਅਵਕਾਸ਼ ਕਹਨਿ ਕਹੁ ਲਹੋ-।
ਸੁਨਹੁ ਸ਼ਾਹੁ! ਮੁਝ ਇਤੈ ਪਠਾਯੋ।
ਪਿਤ ਆਇਸੁ ਤੇ ਮੈਣ ਚਲਿ ਆਯੋ ॥੫॥
ਅਧਿਕ ਸਮਾਜ ਮੋਹਿ ਸੰਗਿ ਭੇਜਾ।
ਹੁਇ ਪ੍ਰਸੰਨ ਭਾਖੋ -ਸਭਿ ਲੇਜਾ-।
ਜਬਿ ਕੇ ਹਮ ਆਏ ਤੁਮ ਪਾਸ।
ਭਏ ਸਿਜ਼ਖ ਬਹੁ ਸੰਗਤਿ ਰਾਸ ॥੬॥
ਮਿਲਨਿ ਆਪ ਕੇ ਸਾਥ ਘਨੇਰਾ।
ਅਗ਼ਮਤ ਪਤਾ ਪੁਨਹਿ ਬਹੁ ਹੇਰਾ।
ਯਾਂ ਤੇ ਭਾ ਸਮਾਜ ਅਧਿਕਾਈ।
ਸਿਖ ਸੰਗਤਿ ਨਿਤ ਬਧਹਿ ਸਵਾਈ ॥੭॥
ਦੇਸ਼ਨਿ ਮਹਿ ਸਿਜ਼ਖੀ ਬਿਸਤਾਰੀ।
੧ਕਹਿਂ ਦਾ ਸਮਾਂ ਦੇਖਦਾ ਹੈ।