Sri Gur Pratap Suraj Granth

Displaying Page 207 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੨੦

੨੯. ।ਖੁਸਰੋ ਦਾ ਆਗਮਨ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੦
ਦੋਹਰਾ: ਸ਼੍ਰੀ ਗੁਰੁ ਅਰਜਨ ਜੀ ਟਿਕੇ, ਤਾਰਨ ਤਰਨ ਸਥਾਨ।
ਸੰਗ ਮਸੰਦਨਿ ਸੰਗਤਾਂ, ਦਰਸਹਿ ਅਨਗਨ ਆਨਿ ॥੧॥
ਚੌਪਈ: ਜਹਾਂਗੀਰ ਕਿਸ ਕਾਰਨ ਕਰਿ ਕੈ।
ਇਕ ਸ਼ਹਗ਼ਾਦੇ ਸੋਣ ਰਿਸ ਧਰਿ ਕੈ।
ਦਿਯੋ ਨਿਕਾਸ ਕਹੋ ਸਭਿ ਠੌਰਿ।
ਇਸ ਕੇ ਸੰਗ ਨ ਮਿਲਿ ਹੈ ਔਰਿ੧ ॥੨॥
ਜੇ ਨੌਕਰ ਮਮ ਲਘੁ ਕਿ ਮਹਾਨ।
ਕੋ ਨਹਿ ਦੇਹਿ ਇਸੇ ਸਨਮਾਨ।
ਗ੍ਰਾਮ ਨਗਰ ਪਰਵੇਸ਼ ਨ ਹੋਇ।
ਦੇਸ਼ ਤਾਗ ਕਰਿ ਗਮਨੈ ਸੋਇ+ ॥੩॥
ਇਮ ਸਭਿ ਕੋ ਲਿਖਿ, ਦਿਯੋ ਨਿਕਾਸਿ।
ਸੋ ਤਜਿ ਦਿਜ਼ਲੀ ਪੁਰੀ ਅਵਾਸ।
ਕੁਛ ਨਰ ਸੰਗ ਨਿਕਸਿ ਕਰਿ ਆਯੋ।
ਸਨੇ ਸਨੇ ਬਹੁ ਮਗ ਅੁਲਘਾਯੋ ॥੪॥
ਮਾਝੇ ਦੇਸ਼ ਪ੍ਰਵੇਸ਼ੋ ਆਇ।
ਦਿਸ਼ਿ ਪਸ਼ਚਮ ਚਿਤ ਬਾਣਛਤ ਜਾਇ।
ਗੁਰੂ ਤਰਨ ਤਾਰਨ ਪੁਰਿ ਡੇਰਾ।
ਕੇਤਿਕ ਦਿਨ ਤੇ ਕੀਨਿ ਬਸੇਰਾ ॥੫॥
ਜਬਿ ਸ਼ਹਗ਼ਾਦਾ ਤਹਿ ਚਲਿ ਆਯੋ।
ਇਹਾਂ ਗੁਰੂ ਤਿਹ ਕਿਸਹਿ ਸੁਨਾਯੋ।
-ਮਿਲੌਣ ਇਨਹਿ ਦਰਸ਼ਨ ਕਰਿ ਆਛੇ।
ਇਕ ਦੁਇ ਦਿਨ ਰਹਿ ਗਮਨੌਣ ਪਾਛੇ- ॥੬॥
ਇਮ ਸ਼ਹਗ਼ਾਦੇ ਰਿਦੇ ਬਿਚਾਰਾ।
ਅੁਤਰ ਪਰੋ ਡੇਰੋ ਨਿਰਧਾਰਾ।
ਤਿਸ ਨਿਸ ਮਹਿ ਕਰਿ ਕੈ ਬਿਸਰਾਮੂ।
ਭਈ ਪ੍ਰਾਤ, ਸੁਨਿ ਸਤਿਗੁਰੁ ਨਾਮੂ ॥੭॥
ਮਿਲੋ ਆਨਿ ਕਰਿ ਬੰਦੇ ਹਾਥਾ।
ਲਖਿ ਮਹਿਮਾ ਨਮ੍ਰੀ ਕਰਿ ਮਾਥਾ।


੧ਹੋਰ ਕੋਈ।
+ਸ਼ਹਗ਼ਾਦਾ ਖੁਸਰੋ ਬਾੀ ਹੋਕੇ ਪੰਜਾਬ ਲ਼ ਆਯਾ ਸੀ ਤੇ ਜਹਾਂਗੀਰ ਅੁਸਦੇ ਮਗਰੇ ਆਯਾ ਸੀ।

Displaying Page 207 of 501 from Volume 4