Sri Gur Pratap Suraj Granth

Displaying Page 207 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੨੦

੨੬. ।ਦਰਿਆਈ ਘੋੜੇ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੭
ਦੋਹਰਾ: ਸੁਨਿ ਸਤਿਗੁਰ ਚਿਤ ਚੌਣਪ ਕਰਿ, ਹਯ ਚਾਹਤਿ ਜਿਮ ਆਇ੧।
ਰਿਦੇ ਬਿਚਾਰਤਿ ਭੇ ਬਹੁਤ, -ਕਿਸ ਪ੍ਰਕਾਰ ਕੋ ਲਾਇ? ॥੧॥
ਚੌਪਈ: ਧਨ ਖਰਚਹਿ ਜੇਤੋ ਮਨ ਭਾਵਤਿ।
ਮੋਲ ਦਿਏ ਸੋ ਹਾਥ ਨ ਆਵਤਿ।
ਸ਼ਾਹੁਜਹਾਂ ਕੇ ਕਮੀ ਨ ਕਾਈ।
ਲੇਹਿ ਤੁਰੰਗ ਸੁ ਕਵਨ ਅੁਪਾਈ* ॥੨॥
ਅਤਿ ਪ੍ਰਿਯ ਸ਼ਾਹੁ ਰਖਹਿ ਤਕਰਾਈ।
ਲਾਖਹੁ ਭਟ ਨਿਤ ਰਹਤਿ ਸਹਾਈ।
ਜੇ ਕਰਿ ਲਰਹਿ ਹਾਥ ਨਹਿ ਆਵਤਿ।
ਮਹਾਂ ਦੁਰਗ ਮਹਿ ਤਿਨਹਿ ਰਖਾਵਤਿ = ॥੩॥
ਸਭਾ ਬਿਖੈ ਗੁਰ ਬਾਤ ਚਲਾਈ।
ਹਯਨਿ ਪ੍ਰਸੰਸ਼ਾ ਅਧਿਕ ਸੁਨਾਈ।
ਕਿਮ ਦੇਖਨਿ ਮੈਣ ਆਇ ਹਮਾਰੇ?
ਸੁਮਤਿਵੰਤ ਸਭਿ ਕਰਹੁ ਬਿਚਾਰੇ? ॥੪॥
ਚਿਤਵਹਿ ਜਤਨ ਅਨੇਕ ਪ੍ਰਕਾਰੀ।
ਤਬਿ ਇਕ ਸਿਖ ਨੇ ਗਿਰਾ ਅੁਚਾਰੀ।
ਮਹਾਂਰਾਜ! ਤੁਮ ਸੁਮਤਿ ਨਿਧਾਨੇ।
ਅਜ਼ਗ੍ਰ ਆਪ ਕੇ ਕੌਨ ਬਖਾਨੇ ॥੫॥
ਤਅੂ ਦੇਖੀਯਹਿ ਭਲੇ ਬਿਚਾਰਿ।
ਹੋਇ ਨ ਬਿਨ ਬਿਧੀਏ ਨਿਰਧਾਰ।
ਤੁਮ ਸਹਾਇਤਾ ਪਾਇ ਸੁ ਲਾਵਹਿ।
ਅਪਰ ਅੁਪਾਇ ਨਹੀਣ ਕਿਮ ਆਵਹਿ ॥੬॥
ਜਿਸ ਬਿਧਿ ਕੀ ਬੁਧਿ ਇਸ ਮਹਿ ਅਹੈ।
ਸਕਲ ਜਗਤ ਨਰ ਦੁਸਕਰ ਲਹੈਣ।
ਜਿਮ ਤਿਨ ਹਯਨਿ ਸਮਾਨ ਨ ਹੋਈ।
ਤਿਮ ਲਾਵਨਿ ਇਸ ਸਮ ਨਹਿ ਕੋਈ ॥੭॥
ਤੁਮ ਸਮ ਨਹੀਣ ਸਹਾਇਕ ਦੂਵਾ।
ਤੀਨਹੁ ਮੇਲ ਏਕ ਸਮ ਹੂਵਾ।


੧ਚਾਹੁੰਦੇ ਹਨ ਜਿਵੇਣ ਘੋੜੇ ਆ ਜਾਣ।
*ਹੋਰ ਇਤਿਹਾਸਕਾਰਾਣ ਇਹ ਘੋੜੇ ਸਤਿਗੁਰ ਲਈ ਆਏ ਹੋਏ ਹਾਕਮਾਂ ਨੇ ਖੋਹ ਲਏ ਦਜ਼ਸੇ ਹਨ।

Displaying Page 207 of 473 from Volume 7