Sri Gur Pratap Suraj Granth

Displaying Page 208 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੩

ਪਰਮੇਸ਼ੁਰ ਭਾਂਾ ਸ਼ੁਭ ਭਾਵਨ।
ਕਾਯਾਂ ਤੇ ਹੰਤਾ ਸੁ ਅੁਠਾਵਨ ॥੩੬॥
ਨਿਤ ਸੰਤਨਿ ਕੀ ਸੇਵਾ ਕਰਨੀ।
ਸਤਿ ਸੰਗਤਿ ਮਹਿਣ ਚਿਤ ਬ੍ਰਿਤਿ ਧਰਨੀ।
ਆਪਾ ਨਹੀਣ ਜਨਾਵਨ ਕਰਨੋ।
ਦਾਸਨ ਦਾਸ ਦਾਸ ਨਿਜ ਬਰਨੋ੧ ॥੩੭॥
ਪਰਮ ਪ੍ਰੇਮ ਪਰਮੇਸੁਰ ਮਾਂਹੀ।
ਬਿਨਤੀ ਕਰਨ, -ਸੁ ਮੈਣ ਕੁਛ ਨਾਂਹੀ੨।
ਕਰਨ ਕਰਾਵਨ ਕੋ ਇਕ ਦਾਤਾ।
ਪੂਰਨ ਸਰਬ ਠੌਰ ਸੋ ਜਾਤਾ੩- ॥੩੮॥
ਸ਼ਬਦ ਗੁਰੂ ਕੇ ਗਾਵਨ ਕਰਨੇ।
ਕਿਧੌਣ ਸ਼ਬਦ ਧੁਨਿ ਸ਼੍ਰੋਨਨਿ ਧਰਨੇ੪।
ਨਿਸ ਦਿਨ ਸਿਮਰਹੁ ਸ਼੍ਰੀ ਸਤਿਨਾਮ।
ਦੁਹਿ ਲੋਕਨਿ ਕੋ ਪੂਰਤਿ ਕਾਮੁ ॥੩੯॥
ਇਸ ਬਿਧਿ ਅਪਨੋ ਆਪ ਛਪਾਇ।
ਨਹਿਣ ਕੈਸੇ ਜਗ ਮਹਿਣ ਬਿਦਤਾਇ।
ਜੋ ਨਰ ਅਤਿ ਪ੍ਰੇਮੀ ਸਿਖ ਆਹਿ।
ਕਹਿਨ ਸੁਨਨ ਸ਼੍ਰੀ ਮੁਖ ਕਰਿ ਤਾਂਹਿ੫ ॥੪੦॥
ਲਛਮੀ ਨਿਤਿ ਸੇਵਤਿ ਦਰਬਾਰ।
ਸਿਜ਼ਧਾਂ੬ ਪਦ ਅਰਬਿੰਦ ਜੁਹਾਰ੭।
ਨੌ ਨਿਧਾਂ ਕਰ ਜੋਰਿ ਖਰੀ ਹੈਣ।
ਗੁਰ ਆਇਸੁ ਅਨੁਸਾਰ ਧਰੀ ਹੈਣ੮ ॥੪੧॥
ਅਪਰ ਜਿ ਸ਼ਕਤਾ੯ ਅਨਿਕ ਪ੍ਰਕਾਰੈ।
ਚਹੁਣਦਿਸ਼ ਗੁਰ ਕੈ ਨਿਤਿ ਪਰਵਾਰੈਣ੧੦।


੧ਆਪਣੇ ਤਾਈਣ ਦਾਸਾਂ ਦਾ ਦਾਸ ਵਰਣਨ ਕਰਨਾ।
੨ਕਿ ਮੈਣ ਕੁਛ ਨਹੀਣ।
੩ਜਾਣੀਦਾ ਹੈ।
੪ਸੁਣਨੇ।
੫ਭਾਵ ਅੁਸ ਨਾਲ ਗਜ਼ਲ ਬਾਤ ਕਰਦੇ ਹਨ।
੬ਸਿਜ਼ਧੀਆਣ।
੭ਨਮਸਕਾਰ ਕਰਦੀਆਣ।
੮ਗੁਰੂ ਆਗਿਆ ਦੇ ਅਨੁਸਾਰੀ ਹੋ ਰਹੀਆਣ ਹਨ।
੯ਤਾਕਤਾਂ।
੧੦ਦੁਆਲੇ ਰਹਿਣਦੀਆਣ ਹਨ।

Displaying Page 208 of 626 from Volume 1