Sri Gur Pratap Suraj Granth

Displaying Page 211 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੬

ਦੇ ਧਨ ਧਾਨ ਸੁ ਬਿਨੈ ਅੁਚਰਿਹੀਣ।
ਤਹਾਂ ਬਾਸ ਗੁਰ ਅੰਗਦ ਕੇਰਾ।
ਨਹੀਣ ਮਹਾਤਮ ਲਖਹਿਣ ਘਨੇਰਾ ॥੭॥
ਕਬਹਿ ਨ ਜਾਇ ਨਿਵਾਵਹਿਣ ਸੀਸ।
ਨਹਿਣ ਮਾਨਹਿਣ -ਇਹ ਸਭਿ ਜਗ ਈਸ਼-।
ਅਪਰ ਲੋਕ ਜਿਮ* ਬਾਸਹਿਣ ਗ੍ਰਾਮ।
ਤੋਣ ਜਾਨਹਿਣ ਇਹ ਭੀ ਰਹਿਣ ਧਾਮ ॥੮॥
ਸਤਿਸੰਗੀ ਜਿਨ ਮਹਿਣ ਨਹਿਣ ਕੋਈ।
ਕਿਮਿ ਪ੍ਰਭਾਵ ਕੋ ਜਾਨਹਿਣ ਸੋਈ।
ਕੇਤਿਕ ਸਮਾਂ ਬਿਤੀਤਨ ਭਯੋ।
ਬਰਖਾ ਬਿਨਾ, ਸਮੈਣ ਤਬਿ ਹੁਯੋ ॥੯॥
ਮਾਸ ਭਾਦ੍ਰਪਦ ਔੜ ਲਗੀ ਅਸ੧।
ਸਭਿਹੀ ਸ਼ੁਸ਼ਕ ਹੋ ਗਈ ਬਡ ਸਸਿ੨।
ਪੂਰਬ ਜਹਾਂ ਪਿਖਤਿ ਹਰਿਆਈ।
ਬਿਨ ਪਾਕੇ ਫਿਰਗੀ ਗ਼ਰਦਾਈ੩ ॥੧੦॥
-ਹੈ ਨਹਿਣ ਅੰਨ- ਤ੍ਰਸੇ ਗ੍ਰਾਮੀਨ।
-ਹਮਰੇ ਤੌ ਜੀਵਨ ਇਹੁ ਚੀਨ।
ਬਿਨਾਂ ਅੰਨ ਤੇ ਬਹੁ ਦੁਖ ਪਾਇਣ।
ਸਕਲ ਕੁਟੰਬ ਕਹੋ ਕਾ ਖਾਇ ॥੧੧॥
ਤਨ ਧਨ ਤੇ ਅਰ ਪਸ਼ੂਅਨ ਸੰਗ।
ਜੋ ਹਮ ਪਾਲਨ ਕਰੀ ਅਭੰਗ੪।
ਜੇ ਬਰਖਾ ਅਬਿ ਹੋਵਹਿ ਨਾਂਹੀ।
ਨਿਜ ਪਰਵਾਰ ਕੁਤੋ ਨਿਰਬਾਣਹੀ ॥੧੨॥
ਬਿਨ ਪਾਕੇ ਹੁਇ ਜਾਇ ਬਿਨਾਸ਼।
ਕਹਾਂ ਅੰਨ ਕੀ ਪੂਜਹਿ ਆਸ੫।
ਹਮਰੇ ਨਿਕਟ ਦਰਬ ਕੁਛ ਨਾਂਹੀ।
ਜਿਸ ਕੋ ਖਰਚ ਮੋਲ ਲੇ ਖਾਂਹੀ- ॥੧੩॥


*ਪਾ:-ਜੇ, ਜਿਅੁਣ।
੧ਭਾਦਰੋਣ ਮਹੀਨੇ ਵਿਚ ਸੋਕਾ ਐਸਾ ਪਿਆ।
੨ਖੇਤੀ ਬਹੁਤ ਸੁਕ ਗਈ ।ਸੰਸ: ਸ਼ਸ = ਖੇਤੀ॥।
੩ਪਿਲਤਂ।
੪ਲਗਾਤਾਰ, ਇਕ ਰਸ।
੫ਆਸ ਪੁਜ਼ਜੇਗੀ।

Displaying Page 211 of 626 from Volume 1