Sri Gur Pratap Suraj Granth

Displaying Page 211 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੨੪

੨੯. ।ਡਰੋਲੀ, ਭਾਈ ਸਾਈਣਦਾਸ-ਰਾਮੋ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੦
ਦੋਹਰਾ: ਡਜ਼ਲੇ ਗ੍ਰਾਮ ਦਮੋਦਰੀ, ਮਾਤ ਪਿਤਾ ਕੇ ਧਾਮ।
ਇਕ ਭਗਨੀ ਇਸ ਕੀ ਬਡੀ, ਰਾਮੋਣ ਤਿਸ ਕੋ ਨਾਮ ॥੧॥
ਚੌਪਈ: ਤਿਸ ਕੋ ਪਤਿ ਸਿਖ ਸਾਂਈ ਦਾਸ।
ਗ੍ਰਾਮ ਡਰੋਲੀ ਵਸਹਿ ਅਵਾਸ।
ਸਤਿਸੰਗਤਿ ਬਹੁ ਡਜ਼ਲੇ ਗ੍ਰਾਮੂ।
ਮਿਲਿ ਮਿਲਿ ਸਿਮਰਤਿ ਹੈ ਸਤਿਨਾਮੂ ॥੨॥
ਸਾਈਣਦਾਸ ਬਸੋ ਸਸੁਰਾਰੇ।
ਨਰ ਗਨ ਹੇਰੇ ਗੁਰੁਮਤਿ ਧਾਰੇ।
ਤਿਨ ਕੀ ਸੰਗਤਿ ਤੇ ਮਨ ਢਰੋ।
ਸ਼੍ਰੀ ਅਰਜਨ ਕੋ ਸਤਿਗੁਰੁ ਕਰੋ ॥੩॥
ਸਿਜ਼ਖੀ ਗੁਨ ਸਮੇਤ ਅੁਰ ਧਾਰੀ।
ਸ਼ਰਧਾਲੂ ਚਿਤ ਭਗਤਿ ਅੁਦਾਰੀ।
ਨਿਜ ਨਿਕੇਤ ਗਮਨੋ ਗੁਰ ਭਜੈ।
ਸਿਮਰਤਿ ਸਜ਼ਤਿਨਾਮ ਨਿਤ ਜਜੈ ॥੪॥
ਇਮ ਸਿਖ ਭਾ ਕੇਤਿਕ ਦਿਨ ਪਾਛੈ।
ਭਾ ਸਨਬੰਧ ਗੁਰੂ ਕੋ ਆਛੈ।
ਅਤਿ ਅਨਦ ਤਿਸ ਕੋ ਮਨ ਹੋਵਾ।
ਕਈ ਬਾਰ ਗੁਰੁ ਦਰਸ਼ਨ ਜੋਵਾ ॥੫॥
ਪਾਰੋ ਪਰਮ ਸਿਜ਼ਖ ਕੁਲ ਜਾਣਹੀ।
ਰਾਮੋ ਜਨਮ ਲੀਨਿ ਤਿਸ ਮਾਂਹੀ।
ਪਰੰਪਰਾ ਸਿਜ਼ਖੀ ਘਰ ਜਾਣਹੂ।
ਯਾਂ ਤੇ ਗੁਰੁਮਤਿ ਧਰਿ ਅੁਰ ਮਾਂਹੂ ॥੬॥
ਮਾਤ ਪਿਤਾ, ਗੁਰੁ ਕੇ ਸਿਜ਼ਖ ਭਾਰੇ।
ਕੋਣ ਸੰਤਤਿ ਸਿਜ਼ਖੀ ਨਹਿ ਧਾਰੇ।
ਰਾਮੋ ਸਿਮਰਿ ਸਤਿਗੁਰੁ ਨੀਤਿ।
ਹਿਤ ਕਜ਼ਲਾਨ ਪ੍ਰੇਮ ਧਰਿ ਚੀਤ ॥੭॥
ਦੰਪਤਿ ਮਹਿ ਗੁਰਮਤਿ ਅਤਿ ਹੋਈ।
ਗੁਰੁ ਗੁਰੁ ਸਿਮਰਤਿ ਦੁਰਮਤਿ ਖੋਈ।
ਹੋਇ ਪੁਰਬ ਦਿਨ ਦੀਪਕ ਮਾਲਾ।
ਕਿਧੋਣ ਵਿਸਾਖੀ ਮੇਲ ਬਿਸਾਲਾ ॥੮॥

Displaying Page 211 of 494 from Volume 5