Sri Gur Pratap Suraj Granth

Displaying Page 212 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੭

ਇਜ਼ਤਾਦਿਕ ਚਿੰਤਾ ਲਤਾਨੇ।
ਆਪਸ ਬਿਖੈ ਮਿਲੇ ਇਕ ਥਾਨੇ।
ਕਹਤਿ ਭਏ ਜੋ ਬਡੇ੧ ਕਹਾਵੈਣ।
ਪੂਛਹੁ ਪਾਂਧਾ ਜੇ ਘਨ ਆਵੈ ॥੧੪॥
ਕਰਿ ਹੈਣ ਸਕਲ ਕਹੈ ਜੋ ਸੋਇ੨।
ਜਿਮ ਖੇਤੀ ਹਰਿਆਵਲ ਹੋਇ।
ਸੁਨਤਿ ਏਕ ਤੇ ਦੂਸਰ ਕਹੈ।
ਹਮਰੋ ਗੁਰੂ ਤਪਾ ਜੋ ਅਹੈ ॥੧੫॥
-ਕਰਾਮਾਤ ਯੁਤਿ ਮੈਣ ਹੋਣ- ਭਾਖਤਿ।
ਸਭਿ ਤੇ ਵਡਾ ਤੇਜ ਜੋ ਰਾਖਤਿ।
ਸਕਲ ਗ੍ਰਾਮ ਕੋ ਹੈ ਹਿਤਕਾਰੀ।
ਜੋ ਸਮੁਦਾਇ ਬਿਘਨ ਦੈ ਟਾਰੀ ॥੧੬॥
ਹਮਰੀ ਤ੍ਰਿਯ ਲੈ ਜਾਵਹਿਣ ਬਾਲਿਕ।
ਮੰਤ੍ਰਨ ਤੇ ਦੁਖ ਦਾਰਿਦ ਟਾਲਿਕ+।
ਸੰਕਟ ਅਪਰ ਅਨੇਕ ਨਿਵਾਰਹਿ।
ਸ਼ਕਤਿਵੰਤ ਹੈ ਸੁਖ ਦਾਤਾਰਹਿ੩ ॥੧੭॥
ਤਿਸ ਢਿਗ ਮਿਲਿ ਕਰਿ ਚਲਿਹੌ ਸਾਰੇ।
ਕਛੁ ਮਿਸ਼ਟਾਨ੪ ਲਿ ਧਰਹੁ ਅਗਾਰੇ।
ਕਰਹਿਣ ਬੇਨਤੀ ਪਰਿ ਕੈ ਪਾਇ੫।
ਤਿਸ ਤੇ ਜਾਚਹੁ ਬਰਖਾ ਆਇ ॥੧੮॥
ਅਸ ਮਸਲਤ ਕਰਿ ਬ੍ਰਿਧ ਸਭਿ ਲੀਨੇ।
ਗਏ ਤਪੇ ਢਿਗ ਚਿੰਤਾ ਕੀਨੇ।
ਗਾਦੀ ਕੋ ਲਗਾਇ ਸੋ ਬੈਸਾ।
ਸਮਦ ਦੰਭ ਧਰਿ ਮੂਰਤਿ ਜੈਸਾ੬ ॥੧੯॥
ਧਰੋ ਅਗਾਰੀ ਕਰਿ ਮਿਸ਼ਟਾਨ।
ਨਮੋ ਸਭਿਨਿ ਕਰਿ ਬੰਦੇ ਪਾਨ।


੧(ਪਿੰਡ ਦੇ) ਵਜ਼ਡੇ।
੨ਅੁਹ (ਪਾਂਧਾ)।
+ਪਾ:-ਦੁਖ ਹਾ ਤਤਕਾਲਕ।
੩ਸੁਖ ਦੇਣ ਵਾਲਾ।
੪ਮਿਜ਼ਠਾ।
੫ਚਰਨੀ ਪੈਕੇ।
੬(ਐਅੁਣ ਬੈਠਾ ਹੈ ਜਿਵੇਣ) ਹੰਕਾਰ ਨਾਲ ਦੰਭ ਮੂਰਤ ਧਾਰ ਕੇ ਬੈਠਾ ਹੈ।

Displaying Page 212 of 626 from Volume 1