Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੨੫
੩੨. ।ਧੀਰਮਲ ਰਾਮ ਰਾਇ ਮੇਲ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੩
ਦੋਹਰਾ: ਧੀਰਮਜ਼ਲ ਪਾਤੀ ਲਿਖੀ, ਕਰੀ ਤਰੀਫ ਅੁਦਾਰ।
ਸਭਿ ਅੁਪਮਾ ਕੇ ਅੁਚਿਤ ਹੋ, ਸੁਨਿ ਸੁਤ ਬਰਖੁਰਦਾਰ! ॥੧॥
ਚੌਪਈ: ਮੋਹਿ ਅਨੁਜ ਸ਼੍ਰੀ ਗੁਰੁ ਹਰਿਰਾਇ।
ਤਿਹ ਜੇਸ਼ਟ ਸੁਤ ਗੁਨ ਸਮੁਦਾਇ।
ਤੁਰਕੇਸ਼ੁਰ ਕੋ ਬਸਿ ਕਰਿ ਲੀਨਾ।
ਜਗ ਮਹਿ ਬਿਦਤੋ ਅਗ਼ਮਤ ਪੀਨਾ ॥੨॥
ਤੋ ਸਮ ਅਪਰ ਨਹੀਣ ਜਗ ਕੋਈ।
ਇਤੀ ਸ਼ਕਤਿ ਕਿਤ ਪਜ਼ਯਤਿ ਸੋਈ੧।
ਤੁਵ ਪਿਤ ਜੈਸੇ ਅਨੁਜ ਹਮਾਰਾ।
ਤਿਨ ਹੀ ਸਮ ਮੈਣ ਤੋਹਿ ਨਿਹਾਰਾ ॥੩॥
ਗੁਰਤਾ ਵਸਤੁ ਹਮਾਰ ਤੁਮਾਰੀ।
ਸਭਿ ਕਾਰਨ ਤੇ ਲਖਿ ਅਧਿਕਾਰੀ।
ਤੇਗ ਬਹਾਦਰ ਦੂਰ ਬਡੇਰੀ੨।
ਕਿਮ ਗੁਰ ਬਨਿ ਬੈਠੋ ਇਸ ਬੇਰੀ ॥੪॥
ਚਿਤ ਮਹਿ ਕੋਣ ਨ ਚਿੰਤ ਕੌ ਠਾਨੈਣ?
ਮਹਿ ਮਹਿ ਮਹਿਮਾ ਮਹਿਤੀ ਹਾਨੈ੩।
ਦਰਬ ਹਗ਼ਾਰਹੁ ਰੋਗ਼ ਸੰਭਾਰੈ।
ਬਡ ਐਸ਼ਰਜ ਆਪਨੋ ਧਾਰੈ ॥੫॥
ਸ਼ਾਹੁ ਨਿਕਟਿ ਬੁਲਵਾਵਨਿ ਠਾਨੋ।
ਜੋਣ ਕੋਣ ਕਰਿ ਸ਼ਜ਼ਤ੍ਰ ਤਹਿ ਹਾਨੋ।
ਕਰੇ ਜਤਨ ਮੈਣ ਸਰੋ ਨ ਕੋਈ।
ਬਚੋ ਸੰਘਾਰਨ ਸਭਿ ਤੇ ਸੋਈ੪ ॥੬॥
ਯਾਂ ਤੇ ਸੁਧਿ ਤੁਵ ਨਿਕਟਿ ਪਠਾਈ।
ਬਨਿ ਆਵੈ ਅਬਿ ਕਰਨਿ ਅੁਪਾਇ।
ਇਮ ਲਿਖਿ ਦੂਤ ਪਠਾਵਨਿ ਕੀਨਾ।
ਜਾਨੋ -ਰਿਪੁ ਹੁਇ ਪ੍ਰਾਨ ਬਿਹੀਨਾ- ॥੭॥
ਬਹੁਤ ਮੋਲ ਕੋ ਇਕ ਸਿਰੁਪਾਅੁ।
੧ਹੋਰ ਕਿਸ ਵਿਜ਼ਚ ਪਾ ਸਕੀਦੀ ਹੈ।
੨ਦੋ (ਪੀੜੀਆਣ ਅੁਪਰ ਹੋਣ ਤੇ) ਦੂਰ ਹਨ ਗੁਰਿਆਈ ਤੋਣ।
੩ਪ੍ਰਿਥਵੀ ਤੇ ਮਹਿਮਾ (ਸਾਡੀ) ਬੜੀ ਹਾਨ ਕਰਦੇ ਹਨ।
੪ਸਾਰੇ ਮਾਰਨ ਦੇ (ਜਤਨਾਂ) ਤੋਣ।