Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੨੪
੩੦. ।ਸੰਗੋਸ਼ਾਹ ਤੇ ਹਰੀਚੰਦ ਬਜ਼ਧ॥
੨੯ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੧
ਦੋਹਰਾ: ਫਤੇਸ਼ਾਹਿ ਭਾਜੋ ਪਿਖੋ, ਹਰੀਚੰਦ ਚੰਦੇਲ੧।
ਚਜ਼ਕ੍ਰਿਤ ਚਿਤ ਚੌਣਪੋ ਚਪੋ੨, ਗਹੇ ਹਾਥ ਮਹਿ ਸੇਲ ॥੧॥
ਰਸਾਵਲ ਛੰਦ: ਦਯਾਰਾਮ ਬੀਰੰ। ਨਦੰ ਚੰਦ ਧੀਰੰ।
ਕੁਪੋ ਗੰਗਰਾਮੰ। ਗੁਲਾਬੰ ਸੁ ਨਾਮੰ ॥੨॥
ਮਰੋ ਜੀਤਮਜ਼ਲ। ਪਿਖੋ ਭੂਮਥਜ਼ਲ੩।
ਸਭੈ ਕੋਪ ਧਾਏ। ਪਹਾਰੀ ਪਲਾਏ ॥੩॥
ਸਧੀਰੰ ਚੰਦੇਲ। ਧਰੇ ਹਾਥ ਸੇਲ।
ਅਰੋ ਅਜ਼ਗ੍ਰ ਆਈ। ਕੁਲ ਲਾਜ ਪਾਈ ॥੪॥
ਹਤੋ ਏਕ ਦੈ ਕੈ੪। ਰਹੋ ਠਾਂਢ ਹੈ ਕੈ।
ਨਿਕਾਰੀ ਕ੍ਰਿਪਾਨਾ। ਚਹੈਣ ਸ਼ਜ਼ਤ੍ਰ ਹਾਨਾ ॥੫॥
ਦਯਾਰਾਮ ਆਦੰ। ਢੁਕੇ ਬੋਲਿ ਬਾਦੰ੫।
ਕਰੈਣ ਖਜ਼ਗ ਘਾਤਾ। ਕਟੋ ਸ਼ਜ਼ਤ੍ਰ ਗਾਤਾ੬ ॥੬॥
ਚਿਤੰ ਸਾਮ ਕਾਮੰ੭। ਗਿਰੋ ਜੰਗ ਥਾਮੰ।
ਰਖੋ ਧਰਮ ਬੀਰੰ। ਤਜੀ ਹੈ ਨ ਧੀਰੰ ॥੭॥
ਭਯੋ ਟੂਕ ਟੂਕੰ੮। ਪਰੀ ਕੂਕ ਕੂਕੰ।
ਗਯੋ ਭਾਜ ਰਾਜਾ। ਤਜੋ ਜੰਗ ਕਾਜਾ ॥੮॥
ਰਿਸੇ ਖਾਨਗ਼ਾਦੇ। ਬਜੇ ਦੀਹ ਬਾਜੇ।
ਫਿਰੇ ਫੇਰ ਸਾਰੇ। ਕਰੈਣ ਮਾਰ ਮਾਰੇ ॥੯॥
ਨਿਜਾਬੰ ਪਠਾਨਾ। ਸਗੋਸ਼ਾਹ ਜਾਨਾ।
ਅਰੇ ਆਪ ਮਾਂਹੀ। ਹਟੇਣ ਪੈਰ ਨਾਂਹੀ ॥੧੦॥
ਸਭਾ ਬੀਚ ਜੋਅੂ। ਹੁਤੋ ਮੇਲ ਦੋਅੂ੯।
੧੦ਪੁਰੰ ਥੀ ਚਿਨਾਰੀ। ਗੁਰੂ ਤੀਰਵਾਰੀ ॥੧੧॥
੧ਹਰੀਚੰਦ ਤੇ ਚੰਦੇਲੀਏ ਨੇ।
੨ਚਜ਼ਕ੍ਰਿਤ ਹੋਕੇ ਚਿਜ਼ਤ ਵਿਚ ਅੁਤਸਾਹ ਆਇਆ ਤੇ ਕੋਪਵਾਨ ਹੋਕੇ।
੩ਪ੍ਰਿਥਵੀ ਤਲ ਤੇ।
੪ਇਕ ਯਾ ਦੋ ਲ਼।
੫ਬੋਲ ਕਹਿ ਕੇ।
੬ਸਰੀਰ।
੭ਸਾਮੀ ਦਾ ਕੰਮ ਚਿਤਵਦਾ।
੮ਟੁਕੜੇ ਟੁਕੜੇ।
੯ਭਾਵ ਸੰਗੋਸ਼ਾਹ ਤੇ ਨਿਜਾਬਤ ਦਾ ਗੁਰੂ ਜੀ ਦੀ ਸਭਾ ਵਿਚ ਮੇਲ ਸੀ।
੧੦ਪਹਿਲੋਣ ਗੁਰੂ ਜੀ ਦੇ ਪਾਸ ਸੀ ਜਦੋਣ ਤਦੋਣ ਦੀ ਬੀ ਪਛਾਂ ਸੀ।