Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੮
ਬ੍ਰਿਜ਼ਧਨ ਤਿਸ ਕੋ ਜਸ ਬਹੁ ਭਾਖਾ।
ਤੁਮ ਪੂਰਹੁ ਬਹੁਤਨਿ ਅਭਿਲਾਖਾ ॥੨੦॥
ਅਗ਼ਮਤਿਵਾਨ੧ ਮਹਾਨ ਪਛਾਨੇ।
ਬਹੁ ਆਵਤਿ ਤੁਮ ਢਿਗ ਦੁਖ ਹਾਨੇ।
ਯਾਂ ਤੇ ਰਾਵਰਿ ਕੀ ਬਹੁ ਕੀਰਤਿ।
ਹੈ ਸਮੁਦਾਇ ਗ੍ਰਾਮ ਬਿਸਤੀਰਤਿ੨ ॥੨੧॥
ਸਭਿ ਚਲਿ ਆਏ ਸ਼ਰਣ ਤੁਮਾਰੀ।
ਅਬਹਿ ਕਾਮਨਾ ਪੁਰਵ੩ ਹਮਾਰੀ।
ਸੁਨਿ ਕਰਿ ਤਪਾ ਹਰਖਿ ਕੈ ਗਰਬਾ।
ਮਮ ਅਨੁਸਾਰਿ ਸਦਾ ਰਹਿਣ ਸਰਬਾ ॥੨੨॥
ਪਿਖਹੁਣ ਤੁਮਾਰੀ ਭਗਤਿ ਬਿਸਾਲਾ।
ਕਰਹੁ ਕਾਮਨਾ ਦਿਹੁਣ ਦਰਹਾਲਾ੪।
ਤੁਮ ਮੇਰੇ ਹੋ ਸੇਵਕ ਸਾਰੇ।
ਪੂਜਹੁ ਚਰਨ ਦੇਹਿਣ* ਦੁਖ ਟਾਰੇ ॥੨੩॥
ਸੁਨਿ ਕੈ ਰਾਹਕ੫ ਬਿਨੈ ਬਖਾਨੀ।
ਸੁਨੋ ਤਪਾ ਜੀ! ਦੁਰਲਭ ਪਾਨੀ।
ਪ੍ਰਥਮ ਭਈ ਬਰਖਾ ਬਹੁ ਧਰਾ੬।
ਬੀਜੇ ਖੇਤ ਅੁਗੇ ਰੰਗ ਹਰਾ ॥੨੪॥
ਬ੍ਰਿਧੀ ਅਰੋਗ ਬਡੀ ਜਬਿ ਹੋਈ।
ਹਟੇ ਮੇਘ, ਨਭ ਆਇ ਨ ਕੋਈ।
ਬੀਤੋ ਕਿਤਿਕ ਕਾਲ ਬਿਨ ਪਾਨੀ।
ਹਰੀ ਹੁਤੀ ਸਕਲੀ ਕੁਮਲਾਨੀ ॥੨੫॥
ਵਹਿਰ ਅੰਨ ਜੇ ਹੋਯਹੁ ਨਾਂਹੀ।
ਸ਼ੰਕਾ ਹਮਰੇ ਜੀਵਨਿ ਮਾਂਹੀ੭।
ਯਾਂ ਤੇ ਕਰੁਨਾ ਕਰਹੁ ਮਹਾਨੀ।
੧ਕਰਾਮਾਤ ਵਾਲੇ।
੨ਫੈਲੀ ਹੋਈ।
੩ਪੂਰੋ।
੪ਛੇਤੀ ਕਾਮਨਾਂ ਪੂਰੀ ਕਰਾਣਗਾ। (ਅ) (ਜੋ ਤੁਸੀਣ) ਕਾਮਨਾ ਕਰਦੇ ਹੋ (ਮੈਣ) ਝਜ਼ਟ ਦੇ ਦਿੰਦਾ ਹਾਂ।
*ਪਾ:-ਹੋਹਿਣ।
੫ਗ਼ਿਮੀਦਾਰਾਣ ਨੇ।
੬ਧਰਤੀ ਤੇ।
੭ਭਾਵ ਕੀਕੂੰ ਜੀਵਾਣਗੇ।