Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੨੬
੨੮. ।ਕਸ਼ਮੀਰੀ ਪੰਡਤ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੯
ਦੋਹਰਾ: ਪ੍ਰਾਨ ਅੰਤ ਲੌ ਦਿਜ ਭਏ, ਜਾਨੇ ਰਿਦੈ ਤ੍ਰਿਨੈਨ੧।
ਕ੍ਰਿਪਾ ਧਾਰਿ ਪਜ਼ਤ੍ਰੀ ਪਜ਼ਤ੍ਰੀ ਬਿਖੇ, ਲਿਖਿ ਅੁਪਾਇ ਕੇ ਬੈਨ ॥੧॥
ਚੌਪਈ: -ਸ਼੍ਰੀ ਨਾਨਕ ਜਗ ਗੁਰੂ ਬਿਸਾਲਾ।
ਅਜ਼ਪ੍ਰਮੇਯ ਸਮਰਥ ਕਲਿ ਕਾਲਾ।
ਤਿਨ ਗਾਦੀ ਪਰ ਬੈਠੋ ਜੋਇ।
ਕਾਜ ਤੁਮਾਰੇ ਸਾਰਹਿ ਸੋਇ ॥੨॥
ਇਹੀ ਪਜ਼ਤ੍ਰਿਕਾ ਲੇ ਤੁਮ ਜਾਵਹੁ।
ਬ੍ਰਿਥਾ ਆਪਨੀ ਸਕਲ ਸੁਨਾਵਹੁ।
ਸੋ ਰਾਖਹਿਗੇ ਧਰਮ ਤੁਹਾਰਾ।
ਤਿਨ ਬਿਨ ਅਨ ਤੇ ਹੈ ਨ ਅੁਬਾਰਾ ॥੩॥
ਅੁਠਹੁ ਅਹਾਰ ਜਾਇ ਕਰਿ ਕਰੋ।
ਰਿਦੈ ਭਰੋਸਾ ਗੁਰ ਪਰ ਧਰੋ-।
ਜਹਿ ਦਿਜ ਬੈਠੇ ਮੰਡਲ ਕਰਿ ਕੈ੨।
ਤ੍ਰਿਖਤ ਛੁਧਿਤ ਸੰਕਟ ਕੋ ਧਰਿ ਕੈ ॥੪॥
ਅਰਧ ਜਾਮ ਜਾਮਨਿ ਜਬਿ ਰਹੀ।
ਬਿਜ਼ਪ੍ਰ ਬ੍ਰਿੰਦ ਬਿਚ ਅੁਤਰੀ ਤਹੀਣ੩।
ਭਈ ਪ੍ਰਭਾਤਿ ਸੂਰ ਅੁਜਿਆਰਾ।
ਪਰੋ ਸੁ ਕਾਗਦ ਸਭਿਨਿ ਨਿਹਾਰਾ ॥੫॥
ਹਾਥ ਅੁਠਾਇ ਬਿਲੋਕਾ ਖੋਲਾ੪।
ਅਜ਼ਖਰ ਸ਼ੁਜ਼ਧ ਪਾਠ ਕਰਿ ਬੋਲਾ੫।
ਜਾਨਿ ਅਚੰਭੈ ਮਿਲਿ ਸਮੁਦਾਏ।
ਪਠਤਿ ਸੁਨਤਿ ਸਭਿ ਹੈ ਇਕ ਥਾਏਣ ॥੬॥
ਭਲੀ ਭਾਂਤਿ ਆਸ਼ੈ ਕੋ ਜਾਨਿ।
ਕੌਨ ਗੁਰੂ ਅਬਿ ਕਰਹੁ ਬਖਾਨਿ?
ਤਿਨ ਮਹੁ ਇਕ ਦਿਜ ਲਖਹਿ ਬ੍ਰਿਤੰਤ।
ਤੇਗ ਬਹਾਦਰ ਗੁਰ ਭਗਵੰਤ ॥੭॥
੧ਸ਼ਿਵ ਜੀ ਨੇ।
੨ਘੇਰਾ ਪਾ ਕੇ।
੩(ਚਿਜ਼ਠੀ) ਅੁਜ਼ਤਰੀ ਤਿਜ਼ਥੇ ਹੀ।
੪ਦੇਖ ਕੇ ਖੋਲਿਆ।
੫ਸ਼ੁਜ਼ਧ ਅਜ਼ਖਰਾਣ ਦਾ ਪਾਠ ਬੋਲਂਾ ਕੀਤਾ।