Sri Gur Pratap Suraj Granth

Displaying Page 213 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੨੬

੨੯. ।ਭੀਮਚੰਦ ਲ਼ ਪ੍ਰਸਾਦੀ ਹਾਥੀ ਤੇ ਤੰਬੂ ਦਿਖਾਯਾ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੦
ਦੋਹਰਾ: ਖਾਨ ਪਾਨ ਸਭਿ ਬਿਧਿਨਿ ਕੇ,
ਭੀਮਚੰਦ ਕੋ ਦੀਨਿ।
ਰਸਤ ਦੇਗ ਤੇ ਅਧਿਕ ਹੀ,
ਪਹੁਚਹਿ ਆਇਸੁ ਕੀਨਿ ॥੧॥
ਚੌਪਈ: ਤ੍ਰਿਂ ਦਾਨਾ ਘ੍ਰਿਤ ਸਿਤਾ ਨਿਹਾਰੀ।
ਦੇਹੁ ਦਿਵਸ ਪ੍ਰਤਿ ਹਯਨਿ ਸੰਭਾਰੀ।
ਸੂਖਮ ਚਾਵਰ ਗੋਧੂਮ ਚੂਨ।
ਜਾਚਹਿ ਜਿਤਿਕ ਨ ਦੇਤੇ ਅੂਨ ॥੨॥
ਗੁਰੁ ਘਰ ਕਮੀ ਨ ਕਿਸ ਕੀ ਅਹੈ।
ਪ੍ਰਾਪਤਿ ਹੋਤਿ ਜਥਾ ਜੋ ਚਹੈ।
ਪੁਰਿ ਅਨਦ ਅਤਿ ਖੁਸ਼ੀ ਬਿਹਾਰੈਣ।
ਨਿਤ ਪ੍ਰਤਿ ਕੌਤਕ ਨਵੋਣ ਨਿਹਾਰੈਣ ॥੩॥
ਸੋ ਦਿਨ ਰਜਨੀ ਬੀਤੀ ਜਬੈ।
ਭਈ ਪ੍ਰਭਾਤਿ ਅੁਠੇ ਨਰ ਸਬੈ।
ਹੁਕਮ ਫਰਾਸ਼ਨਿ ਸਾਥ ਬਖਾਨਾ।
ਡੇਰਾ੧ ਲਗਹਿ ਥਾਨ ਮੈਦਾਨਾ ॥੪॥
ਦੁਰਦ ਪ੍ਰਸਾਦੀ ਕਰਹੁ ਸ਼ਿੰਗਾਰਨਿ।
ਕੰਚਨ ਚਾਂਦੀ ਸ਼੍ਰਿੰਖਲ ਡਾਰਨਿ।
ਮਮਲ ਗ਼ਰੀਦਾਰ ਬਡ ਝੂਲ।
ਗਜਗਾਹਨ ਬਾਣਧਹੁ ਰਹਿ ਝੂਲ ॥੫॥
ਸੁਨਿ ਅੁਮਾਹ ਸਭਿ ਕੇ ਹੁਇ ਆਯੋ।
-ਭੀਮਚੰਦ ਕੋ ਗੁਰ ਅਪਨਾਯੋ।
ਚਿਤ ਚੌਣਪਤਿ ਸਭਿ ਕਾਰ ਕਰੰਤੇ।
ਡੇਰਾ ਸਭਿ ਲਗਾਇ ਦੁਤਿਵੰਤੇ ॥੬॥
ਖਾਨ ਪਾਨ ਸਭਿਹਿਨਿ ਕਰਿ ਲੀਨਿ।
ਜਾਨਿ ਸਮੋਣ ਗੁਰ ਅੁਠਿਬੋ ਕੀਨਿ।
ਸੁੰਦਰ ਸਦਨ ਦਾਰ ਤੇ ਨਿਕਸੇ।
ਜਿਮ ਅਰਬਿੰਦ ਬਿਲੋਚਨ ਬਿਕਸੇ ॥੭॥
ਖੜਗ ਨਿਖੰਗ ਅੰਗ ਕੇ ਸੰਗ।


੧ਤੰਬੂ।

Displaying Page 213 of 372 from Volume 13