Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੩੦
੨੨. ।ਖਾਲਸੇ ਦਾ ਆਦਰਸ਼। ਸ਼ੇਰ ਦੇ ਵੇਸ ਗਧੇ ਦਾ ਦ੍ਰਿਸ਼ਾਂਤ॥
੨੧ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੩
ਦੋਹਰਾ: ਭਯੋ ਖਾਲਸਾ ਬਿਦਤ ਜਗ, ਇਕ ਇਕ ਕੈ ਸਮੁਦਾਇ।
ਹਿਤ ਅਖੇਰ ਬਨ ਜਾਹਿ੧ ਸੇ, ਲਾਇ ਮ੍ਰਿਗਨ ਕੋ ਘਾਇ ॥੧॥
ਚੌਪਈ: ਇਕ ਦਿਨ ਅੁਦੇ ਸਿੰਘ ਚਲਿ ਗਯੋ।
ਫਿਰਤਿ ਅਖੇਰ ਬਿਰਤਿ ਬਨ ਕਯੋ੨।
ਪਿਖੋ ਅਚਾਨਕ ਕੇਹਰਿ ਆਯੋ।
ਧਰਿ ਧੀਰਜ ਇਨ ਪਾਂਵ ਟਿਕਾਯੋ ॥੨॥
ਜਬੈ ਨੇਰ ਸੋ ਸ਼ੇਰ ਪਹੂਚਾ।
ਤਜੀ ਤੁਫੰਗ ਨਾਦ ਕਰਿ ਅੂਚਾ।
ਲਗੀ ਸੀਸ ਫੂਟੋ ਗਿਰ ਪਰੋ।
ਨਹੀਣ ਅੁਠਨਿ ਕੋ ਤਿਨ ਪੁਨ ਕਰੋ ॥੩॥
ਹਤਿ ਕੇ ਸਤਿਗੁਰ ਕੇ ਢਿਗ ਆਯੋ।
ਹੁਤੋ ਬਿਲਦ ਭਯਾਨ ਬਤਾਯੋ।
ਸੁਨਿ ਕਲੀਧਰ ਦਾਸ ਪਠਾਇ।
ਸਿਰ ਪਗ ਸਕਲ ਪੋਸ਼ ਅੁਤਰਾਇ੩ ॥੪॥
ਨਿਸ ਮਹਿ ਰਾਸ਼ਭ੪ ਏਕ ਮੰਗਾਯੋ।
ਪਗ ਸਿਰ ਲੌ ਤਿਸ ਪਟ ਪਹਿਰਾਯੋ੫।
ਖੇਤਨਿ ਬਿਖੈ ਅੁਜਾਰ ਘਨੇਰੀ।
ਤਹਾਂ ਛੁਡਾਇ ਦੀਨਿ ਤਿਸ ਬੇਰੀ ॥੫॥
ਖੇਤਨਿ ਕੋ ਚਰਿ ਨਿਸਾ ਮਝਾਰੀ।
ਬੇਲੇ੬ ਬਰੋ ਹੋਤਿ ਭੁਨਸਾਰੀ।
ਲੋਕ ਰੀਬ ਦੇਖਿ ਕਰਿ ਆਏ।
ਬਡੋ ਸ਼ੇਰ ਇਕ ਸਭਿਨਿ ਬਤਾਏ ॥੬॥
ਬਨ ਮਹਿ ਬਿਚਰਤਿ ਮਾਰ ਨ ਖੈਹੈ੭।
ਗੁਰ ਭੀ ਸੁਨੋਣ ਤੂਸ਼ਨੀ ਹੈ ਹੈ।
੧ਇਕ ਇਕ ਸਿੰਘ ਵਾ ਬਹੁਤੇ ਸ਼ਿਕਾਰ ਲਈ ਬਨ ਲ਼ ਜਾਣਦੇ ਹਨ।
੨ਸ਼ਿਕਾਰ ਕਰਦਾ।
੩ਸਿਰ ਤੋਣ ਪੈਰਾਣ ਤਜ਼ਕ ਦੀ ਖਜ਼ਲ ਅੁਤਰਵਾਈ।
੪ਗਧਾ।
੫ਸ਼ੇਰ ਦੀ ਖਜ਼ਲ ਪਹਿਰਾਈ।
੬ਬਨ ਦੇ ਵਿਜ਼ਚ।
੭ਮਾਰ ਨਹੀਣ ਖਾਂਦਾ।