Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੩੧
੩੨. ।ਵਿਜੈ। ਕੀਰਤ ਪੁਰ ਵਜ਼ਲ ਤਿਆਰੀ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੩
ਦੋਹਰਾ: ਚਹੁਦਿਸ਼ਿ ਪੁਰਿ ਕਰਤਾਰ ਕੇ, ਜੋਧਾ ਬ੍ਰਿੰਦ ਤੁਰੰਗ।
ਪਰੇ ਹਗ਼ਾਰਹੁ ਮ੍ਰਿਤਕ ਭੇ, ਭੀਮ ਥਾਨ ਤਿਨ ਸੰਗ ॥੧॥
ਚੌਪਈ: ਬਿਧੀ ਚੰਦ ਸੋਣ ਸ਼੍ਰੀ ਮੁਖ ਕਹੋ।
ਲਖੂ ਆਦਿ ਪ੍ਰਲੋਕ ਜਿ ਲਹੋ।
ਪਠਹੁ ਦਾਸ ਤਿਨ ਲੋਥਨਿ ਲੇਯ।
ਰਚਹਿ ਚਿਤਾ ਸਭਿ ਦਾਹ ਕਰੇਯ ॥੨॥
ਸੁਨਿ ਆਗਾ ਬਹੁ ਦਾਸ ਪਠਾਏ।
ਅਮੀਚੰਦ ਮਿਹਰਾਦਿਕ ਲਾਏ।
ਕਾਸ਼ਟ ਸੰਚਿ ਦਾਹਿ ਸਭਿ ਕਰੇ।
ਲਾਇ ਅੁਠਾਇ ਜਿ ਘਾਇਲ ਪਰੇ ॥੩॥
ਇਤਨੇ ਬਿਖੈ ਨਿਸਾ ਹੁਇ ਆਈ।
ਸਾਲ੧ ਪੁਕਾਰ ਕੀਨਿ ਚਹੁ ਘਾਈ।
ਕੂਕਰ ਬੋਲਤਿ ਭਜ਼ਖਤਿ ਮਾਸ।
ਘਾਇਲ ਤੁਰਕ ਕਰਾਹਤਿ ਰਾਸ੨ ॥੪॥
ਪੁਰਿ ਮਹਿ ਜਹਿ ਕਹਿ ਨਰ ਮਿਲਿ ਬੈਸੇ।
ਬਿਤੀ ਜਥਾ ਬਾਤਨ ਕਰਿ ਤੈਸੇ।
ਅਸ ਸੰਘਰ ਨਹਿ ਭਯੋ ਕਦਾਈ।
ਪੰਚ ਪਹਿਰ ਮਹਿ ਦਲ ਸਮੁਦਾਈ ॥੫॥
ਦੋਨਹੁ ਦਿਸ਼ਿ ਤੇ ਲਰਿ ਲਰਿ ਮਰੇ।
ਸਤਿਗੁਰ ਬਿਨਾਂ ਕੌਨ ਅਸ ਕਰੇ।
ਕਈ ਮਾਸ ਲੌ ਮਾਸ ਰਹੇ ਹੈ੩।
ਅਸਥੀ ਬ੍ਰਿੰਦ ਪਰੇ ਦ੍ਰਿਸ਼ਟੈ ਹੈਣ ॥੬॥
ਮਨ ਸਤਿਗੁਰ ਕੈ ਭਈ ਗਿਲਾਨ।
-ਬਹੁ ਬਦਬੋਇ ਪ੍ਰਾਤਿ ਲੌ ਠਾਨਿ੪।
ਰਹੋ ਨ ਜਾਇ ਨਗਰ ਕੇ ਮਾਂਹੀ।
ਕੁਛ ਅੁਪਾਇ ਇਸ ਕੋ ਹੁਇ ਨਾਹੀ- ॥੭॥
ਇਕ ਤੌ ਇਹੁ ਕਾਰਨ ਮਨ ਜਾਨਾ।
੧ਗਿਜ਼ਦੜਾਂ ਨੇ।
੨ਕੁਰਲਾਂਵਦੇ ਹਨ ਬਹੁਤੇ।
੩ਰਹੇਗਾ।
੪ਸਵੇਰ ਤਜ਼ਕ ਹੋ ਜਾਏਗੀ।