Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੪
ਕਬਹੂੰ ਸੁਖੀ ਕਬਹਿਣ ਦੁਖ ਪਾਵੈ।
ਜਿਮਿ ਨਿਸ ਦਿਨ ਆਵਤਿ ਪੁਨ ਜਾਵੈਣ ॥੧੩॥
ਰਾਅੁ ਰੰਕ ਕੇ ਏਕ ਸਮਾਨ।
ਅੁਪਜਤਿ ਹੈ ਅਵਜ਼ਸ਼ ਨਹਿਣ ਹਾਨ੧।
ਸੁਖ ਹੋਏ ਹਰਿਖਾਇ ਹਣਕਾਰਤਿ।
ਅਧਿਕ ਅਹੰਤਾ ਅਪਨੀ ਧਾਰਤਿ ॥੧੪॥
ਦੁਖ ਕੋ ਪਾਇ ਦੀਨ ਹੁਇ ਜਾਹਿਣ।
-ਦਿਯੋ ਪ੍ਰਭੂ ਨੇ- ਕਹਿ ਬਿਲਲਾਹਿਣ੨।
ਈਸ਼ੁਰ ਬਿਖੈ ਅਰੋਪਹਿਣ੩ ਦੋਸ਼।
ਨਿਜ ਕਰਮਨ ਗਤਿ ਕੀ ਨਹਿਣ ਹੋਸ਼ ॥੧੫॥
ਪ੍ਰਾਨੀ ਕਰਮ ਕਰਤਿ ਨਿਜ ਜਥਾ।
ਫਲ ਦੇ ਪ੍ਰਭੂ ਦੇਖਿ ਕਰਿ ਤਥਾ।
ਸੁਖ ਦੁਖ ਜਗਤ ਨਾਥ ਕੇ ਹਾਥਾ।
ਸੁਮਤਿ ਲਖਹਿਣ੪ ਦੋਸ਼ਨ ਨਿਜ ਸਾਥਾ੫ ॥੧੬॥
ਦੋਇਨ ਮਹਿਣ ਪ੍ਰਭੁ ਕੋ ਸਿਮਰੰਤੇ।
ਜਾਨਹਿਣ ਕਰਮਨਿ੬ ਫਲ ਅੁਪਜੰਤੇ।
ਤਿਸ ਕੋ ਪੁਰਖਨ ਮਹਿਣ ਕਹਿਣ ਧੀਰਾ੭।
ਪਰਮੇਸ਼ੁਰ ਕੋ ਲਖਹਿਣ ਗਹੀਰਾ ॥੧੭॥
ਸੁਨਿ ਕੈ ਗੁਰ ਕੇ ਬਚ ਸੁਖਸਾਰ।
ਪੁਨਹਿ ਭਨੀ ਪਰੁਖਾ੮* ਕ੍ਰਿਖਿਕਾਰ੯।
ਕੋ ਕਬਿ ਸੁਨੈ ਨ ਗਾਨ ਤੁਮਾਰੋ।
ਮਤ੧੦ ਸਭਿ ਕੋ -ਤੁਮ ਨਿਕਸਿ ਸਿਧਾਰੋ- ॥੧੮॥
੧ਭਾਵ ਦੁਖ ਸੁਖ ਅਵਜ਼ਸ਼ੋਣ ਅੁਪਜਦਾ ਹੈ ਮਿਟਦਾ ਨਹੀਣ।
੨ਕਹਿਕੇ ਰੋਣਦੇ ਹਨ।
੩ਥਜ਼ਪਦੇ ਹਨ।
੪ਸਿਆਣੇ ਸਮਝਦੇ ਹਨ।
੫ਆਪਣੇ ਦੋਸ਼ ਕਰਕੇ (ਮੈਲ਼ ਦੁਖ ਪ੍ਰਾਪਤ ਹੋਇਆ ਹੈ)।
੬ਕਰਮ ਹੀ।
੭ਬੁਜ਼ਧੀਵਾਨ, ਧੀਰਜਵਾਨ
।ਸੰਸ: ਧੀਰ:॥।
੮ਕਠੋਰ (ਬਾਣੀ)।
*ਪਾ:-ਪਰਖਾ।
੯ਖੇਤੀ ਕਰਨ ਵਾਲੇ (ਗ਼ਿਮੀਦਾਰਾਣ) ਨੇ।
੧੦ਸਲਾਹ।