Sri Gur Pratap Suraj Granth

Displaying Page 219 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੩੨

੩੩. ।ਗੁਰੂ ਜੀ ਦਾ ਤੀਰਥਾਂ ਲ਼ ਪਵਿਜ਼ਤ੍ਰ ਕਰਨ ਟੁਰਨਾ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੪
ਦੋਹਰਾ: ਤੇਗ ਬਹਾਦਰ ਸਤਿਗੁਰੂ, ਸਭਿ ਗਾਤਾ ਸੁ ਪ੍ਰਬੀਨ।
ਲਖੀ ਭਵਿਜ਼ਖਤ ਬਾਰਤਾ, ਜਿਮ ਹੈ ਹੈ ਸੋ ਚੀਨਿ੧ ॥੧॥
ਚੌਪਈ: ਪੁਨ ਸਿਜ਼ਖਨਿ ਕੋ ਕਰਨਿ ਅੁਧਾਰ।
ਕਿਤਿਕ ਪ੍ਰਤੀਖਤਿ ਸਦਨ ਮਝਾਰ।
ਪੂਰਬ ਦੇਸ਼ ਜੁ ਦੂਰ ਵਿਸ਼ੇਸ਼ੁ।
ਸੰਗਤਿ ਕੋ ਅਭਿਲਾਖ ਅਸ਼ੇਸ਼ੁ ॥੨॥
ਗਮਨ ਤੀਰਥਨਿ ਕੀਨਿ ਬਹਾਨਾ।
ਨਿਜ ਦਾਸਨਿ ਚਾਹਤਿ ਕਜ਼ਲਾਨਾ।
ਪੁਰਿ ਅਨਦ ਜੇਤਿਕ ਬਸ ਗਏ।
ਤਿਤੇ ਬਸਾਇ ਦੇਤਿ ਸੁਖ ਭਏ ॥੩॥
ਲਖੋ ਸ਼ਰੀਕਾ ਸੋਢਿਨਿ ਕੇਰਾ।
-ਪਿਖਿ ਸੰਕਟ ਕੋ ਪਾਇ ਬਡੇਰਾ੨।
ਅਨਿਕ ਅੁਪਾਵਨਿ ਕੋ ਨਿਤ ਠਾਨੈਣ।
ਦਰਬ ਲੋਭ ਜਿਨ ਰਿਦੈ ਮਹਾਨੈ ॥੪॥
ਹਮ ਚਿਤ ਸ਼ਾਂਤਿ ਧਰੇ ਬਹੁ ਰਹੇ।
ਤਅੂ ਦੇਖਿ ਤਿਨ, ਅੁਰ ਦੁਖ ਦਹੇ।
ਇਨ ਤੇ ਅਧਿਕ ਦੂਰ ਅਬਿ ਜਾਇ।
ਬਿਨ ਦੇਖੇ ਹਮ ਕੋ, ਸੁਖ ਪਾਇ* ॥੫॥
ਤਾਂ ਤੇ ਗਮਨ ਕਰਨਿ ਅਬਿ ਆਛੇ।
ਪੁਰਹਿ ਕਾਮਨਾ ਜੇ ਸਿਖ ਬਾਣਛੇ-।
ਬਹੁ ਕਾਰਨ ਕੋ ਜਾਨਿ ਗੁਸਾਈਣ।
ਕਹਿ ਨਿਜ ਲੋਕਨਿ ਸਕਲ ਜਨਾਈ ॥੬॥


੧ਸੋ ਜਾਣ ਲਈ।
੨(ਸੋਢੀ) ਦੇਖ ਕੇ ਬੜਾ ਦੁਜ਼ਖ ਪਾਅੁਣਦੇ ਹਨ।
*ਗੁਰੂ ਜੀ ਦੀ ਤਿਆਗ ਬ੍ਰਿਤੀ ਕਮਾਲ ਦੀ ਹੈ, ਪਹਿਲੋਣ ਗੁਰਿਆਈ ਤੋਣ ਛਪੇ ਰਹੇ ਫੇਰ ਲੈਂੋਣ ਨਾਂਹ ਕੀਤੀ, ਫੇਰ
ਬਕਾਲਾ ਛਜ਼ਡ ਦਿਜ਼ਤਾ ਕਿ ਈਰਖੀ ਲੋਕ ਸੁਖੀ ਜੋ ਜਾਣ। ਅੰਮ੍ਰਿਤਸਰ ਆਏ ਏਥੇ ਬੀ ਈਰਖਾ ਦੇਖੀ ਤਾਂ ਤਿਆਗ
ਮੁਖ ਰਜ਼ਖਕੇ ਮੁੜ ਗਏ, ਫੇਰ ਬਕਾਲਾ ਛਜ਼ਡ ਕੇ ਕੀਰਤਪੁਰ ਜਾ ਬਸੇ ਅੁਥੇ ਬੀ ਸ਼ਰੀਕਾ ਭਾਵ ਤਜ਼ਕਕੇ ਅਨਦਪੁਰ
ਜਾ ਬਸਾਇਆ। ਅਜੇ ਬੀ ਸੋਢੀ ਸ਼ਰੀਕੇ ਲ਼ ਠਢ ਨਾ ਪਈ ਤਾਂ ਆਪ ਪੰਜਾਬ ਛੋੜਕੇ ਪ੍ਰਦੇਸ਼ਾਂ ਲ਼ ਟੁਰ ਪਏ ਕਿ
ਅਸੀਣ ਪਾਸ ਨਾ ਹੋਵੀਏ ਤਾਂ ਇਹ ਸੁਖੀ ਹੋਣ ਤੇ ਮੰਨ ਮੰਨੀਆਣ ਮੌਜਾਣ ਕਰ ਲੈਂ। ਇਨ੍ਹਾਂ ਲ਼ ਪਕੜਾਂ ਹਨ ਤੇ
ਅਸੀਣ ਨਿਸ਼ਪਕੜ ਹਾਂ। ਧੀਰਮਜ਼ਲ ਨੇ ਜੋ ਦਿਲੀ ਮਨਸੂਬਾ ਬਜ਼ਧਾ ਸੋ ਬੀ ਇਹ ਸੀ ਕਿ ਜਿਵੇਣ ਦੇਸ਼ ਤੋਣ ਬਾਹਰ ਹੋ
ਜਾਨ, ਸੋ ਤਿਆਗ ਦੇ ਸਰਦਾਰ ਆਪ ਹੀ ਅੁਠ ਕੇ ਟੁਰ ਪਏ ਕਿ ਤੁਸਾਂ ਲਈ ਅਸੀਣ ਆਪ ਹੀ ਦੇਸ਼ ਮੋਕਲਾ
ਕਰ ਦੇਣਦੇ ਹਾਂ, ਪਾਪਾਂ ਦੇ ਭਾਗੀ ਹੋ ਕੇ ਤੁਸੀਣ ਕਿਅੁਣ ਭਾਰ ਚਾਅੁਣਦੇ ਹੋ।

Displaying Page 219 of 437 from Volume 11