Sri Gur Pratap Suraj Granth

Displaying Page 220 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੫

ਨਾਂਹਿ ਤ ਗਹਿ ਕੈ ਬਾਣਹ ਤੁਮਾਰੀ।
ਤੂਰਨ ਬਲ ਕਰਿ ਦੇਹਿਣ ਨਿਕਾਰੀ।
ਤਪੇ ਬਖਾਨੋ, ਹਟਹਿਣ ਸੁ ਨਾਂਹੀ।
ਬਾਤੈਣ ਆਨ ਬਨਾਵਹੁ ਕਾਹੀ੧ ॥੧੯॥
ਸ਼੍ਰੀ ਅੰਗਦ ਸੁਨਿ ਬਹੁ ਬਿਕਸਾਨੇ।
ਬੁਜ਼ਢੇ ਸੋਣ ਅਸ ਬਾਕ ਬਖਾਨੇ।
ਅੁਠਵਾਵਹੁ ਪਰਯੰਕ ਹਮਾਰੋ।
ਹਮ ਕੋ ਇਨ ਕੋ ਹੋਤਿ ਬਿਗਾਰੋ ॥੨੦॥
ਜੰਗਲ ਮੈਣ ਇਕ ਡੀਹ੨ ਪੁਰਾਨੀ।
ਖਾਨ ਰਜਾਦਾ ਨਾਮ ਬਖਾਨੀ।
ਚਲਹੁ ਤਹਾਂ ਹਮ ਰਹਹਿਣ ਇਕੰਤ।
ਸ਼ੁਭਤਿ ਇਕੰਤਹਿ ਸੰਤ ਮਹੰਤ ॥੨੧॥
ਸੁਨਿ ਕੈ ਸਭਿ ਸਿਜ਼ਖਨ ਮਨ ਜਾਨਾ।
-ਤਪੇ ਅਸੂਯਕ੩ ਦੁਸ਼ਟ ਬਖਾਨਾ।
ਰਾਹਕ ਮੂਰਕ ਲਖਹਿਣ ਨ ਕੈਸੇ।
ਅਘੀ੪ ਈਰਖਾ ਠਾਨਹਿ ਜੈਸੇ ॥੨੨॥
ਅਪਰ ਅੁਪਾਵ ਬਨਤਿ ਕੁਛ ਨਾਂਹੀ।
ਨਿਕਸਹਿਣ ਚਲਹਿਣ ਆਨ ਥਲ ਮਾਂਹੀ।
ਕਰਹਿਣ ਦੇਰ ਬਿਗਰਹਿਣ ਮਤਿਮੰਦੇ।
ਮਹਾਂ ਮੂਢ ਮਿਲ ਜੈ ਹਹਿਣ ਬ੍ਰਿੰਦੇ- ॥੨੩॥
ਲਖਿ ਅਜਤਨ੫ ਨਿਕਸਨ ਹੀ ਚਹਾ।
ਚਲੇ ਵਹਿਰ ਕੋ ਸੋ ਥਲ ਜਹਾਂ।
ਕ੍ਰਿਖਿਕਾਰਨ ਸੋਣ ਨਿਕਸਤਿ ਕਹੋ।
ਹਮਰੇ ਬਾਸ ਜਿ ਤੁਮ ਦੁਖ ਲਹੋ ॥੨੪॥
ਤੌ ਹਮ ਜਾਇ ਅਪਰ ਥਲ ਰਹੈਣ।
ਗ੍ਰਾਮ ਦੁਖੀ ਕੋਣ ਕਰਿਬੇ ਚਹੈਣ।
ਜਿਤਿਕ ਸਿਜ਼ਖ ਸੇ ਸੰਗ ਸਿਧਾਰੇ।
ਚਲੇ ਪਿਛਾਰੀ, ਗੁਰੂ ਅਗਾਰੇ ॥੨੫॥

੧ਕਿਅੁਣ।
੨ਥੇਹ, ਝਿੜੀ।
੩ਈਰਖਾ ਕਰਨ ਵਾਲੇ।
੪(ਤਪਾ) ਪਾਪੀ!
੫(ਗਜ਼ਲ ਲ਼) ਜਤਨ ਨਾਲ ਨਾ ਸਿਜ਼ਧ ਹੋਣ ਵਾਲੀ ਜਾਣਕੇ।

Displaying Page 220 of 626 from Volume 1