Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੩੩
੩੦. ।ਭੀਮਚੰਦ ਵਿਦਾ। ਸ਼ਸਤ੍ਰ ਵਿਜ਼ਦਾ ਅਜ਼ਭਾਸ॥
੨੯ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੧
ਦੋਹਰਾ: ਮੰਦ ਭਾਗ ਕੀ ਮਤਿ ਫਿਰੀ, ਗੁਰ ਸਿਜ਼ਖੀ ਨਹਿ ਭਾਇ।
ਜਿਮ ਚਾਹੈਣ ਪ੍ਰਭੁ ਤਿਮ ਕਰੈਣ, ਤਜੈਣ ਕਿਧੌਣ ਅਪਨਾਇ੧ ॥੧॥
ਚੌਪਈ: ਫਟਕ ਮਨਿਦ੨ ਹੁਤੀ ਮਤਿ ਕਾਚੀ।
ਢਿਗ ਸਤਿਸੰਗ ਰੰਗ ਸ਼ੁਭ ਰਾਚੀ੩।
ਬਿਛਰੋ ਜਬਹਿ ਤਥਾ ਰਹਿ ਗਇਅੂ।
ਜਥਾ ਪ੍ਰਥਮ ਮੂਰਖ ਮਤਿ ਭਇਅੂ ॥੨॥
ਜਿਮ ਰਵਿ ਕਿਰਨ ਮੁਕਰ ਪਰ ਭਾਸਨਿ੪।
ਕਰਤਿ ਹੁਤਾਸਨ ਤੁਰਤ ਪ੍ਰਕਾਸ਼ਨਿ੫।
ਤੇਜ ਸਹਿਤ ਹੁਇ ਜਾਤਿ ਪ੍ਰਤਾਪੀ੬।
ਮੋਹ ਦਾਰ ਕੇ ਦੋਵਤਿ ਖਾਪੀ੭ ॥੩॥
ਜੇ ਰਵਿ ਕਿਰਨ ਛੁਅਹਿ ਨਹਿ ਤਾਂਹੂੰ੮*।
ਰਹੈ ਤਥਾ ਹੁਇ ਕਾਜ ਨ ਕਾਹੂੰ।
ਤਿਮ ਸ਼ਰਧਾ ਅੁਰ ਤੇ ਗੁਰ ਹਰੀ।
ਰਹੋ ਪ੍ਰਥਮ ਸਮ ਕੋਣਹੁੰ ਨ ਸਰੀ ॥੪॥
ਦਿਵਸ ਆਗਲੇ ਰੁਖਸਦ ਜਾਚੀ।
ਹੰਕਾਰੀ ਮੂਰਖ ਮਤਿ ਕਾਚੀ।
ਗਿਰਪਤਿ ਕੋ ਆਸ਼ੈ ਪ੍ਰਭੁ ਜਾਨਾ।
ਕਰਨਿ ਬਿਸਰਜਨ ਕੋ ਹਿਤ ਠਾਨਾ ॥੫॥
ਬਾਸੁਰ ਜਾਮ ਰਹੋ ਜਬਿ ਆਈ।
ਪੁਨ ਸਤਿਗੁਰ ਨਿਜ ਸਭਾ ਲਗਾਈ।
ਪਠਿ ਮਾਨਵ ਕੋ ਮਹਿਪ ਹਕਾਰਾ।
ਆਯੋ ਲੇ ਸਮਾਜ ਭਟ ਭਾਰਾ ॥੬॥
੧ਆਪਣਾ ਕਰ ਲੈਂ।
੨ਬਲੌਰ ਵਾਣਗ।
੩ਸਤਿਸੰਗ ਦੇ ਨੇੜੇ ਹੋਣ ਤੇ ਸ਼ੁਭ ਮਤ ਵਿਚ ਰਚ ਗਈ ਸੀ।
੪(ਆਤਸ਼ੀ) ਸ਼ੀਸ਼ੇ ਪਰ ਪ੍ਰਕਾਸ਼ਦੀਆਣ ਹਨ।
੫ਭਾਵ ਅਜ਼ਗ ਪ੍ਰਕਾਸ਼ ਕਰ ਦਿੰਦੀਆਣ ਹਨ।
੬(ਅੁਹ ਸ਼ੀਸ਼ਾ) ਤੇਜ ਸੰਯੁਕਤ ਹੋ ਕੇ (ਅਜ਼ਗੋਣ) ਤਪਾਵਨ ਹਾਰ ਹੋ ਜਾਣਦਾ ਹੈ।
੭ਮੋਹ ਰੂਪੀ (ਦਾਰ =) ਲਕੜੀ ਲ਼ ਸਾੜ ਦੇਣਦਾ ਹੈ ਭਾਵ ਆਤਸ਼ੀ ਸ਼ੀਸ਼ਾ ਹੇਠਾਂ ਪਈ ਲਕੜੀ ਲ਼ ਸਾੜਦਾ ਹੈ
ਤਿਵੇਣ ਗੁਰੂ ਤੇਜ ਦੀ ਸਮੀਪਤਾ ਬੁਜ਼ਧੀ ਲ਼ ਆਤਮ ਤੇਜ ਨਾਲ ਭਰਕੇ ਅੰਦਰਲੇ ਮੋਹ ਲ਼ ਸਾੜਦੀ ਹੈ।
੮ਭਾਵ ਛੁਹਣੋ ਹਟ ਜਾਵੇ ਸ਼ੀਸ਼ੇ ਲ਼ ਤਾਂ......।
*ਪਾ:-ਕਾਹੂੰ।