Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੩੨
੩੧. ।ਭੰਗਾਂੀ ਯੁਜ਼ਧ ਫਤਹ ਕੀਤਾ॥
੩੦ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੨
ਦੋਹਰਾ: ਭਾਗੋ ਸ਼ਾਹ ਪਹਾਰ ਕੌ, ਫਤੇਸ਼ਾਹ ਧਰਿ ਤ੍ਰਾਸ।
ਮਾਰੇ ਗਏ ਪਠਾਨ ਗਨ, ਹਰੀਚੰਦ ਪੁਨ ਨਾਸ਼ ॥੧॥
ਮਰੇ ਹਗ਼ਾਰੋਣ ਬੀਰ ਜਿਹ, ਜੀਵਤ ਚਲੇ ਪਲਾਇ੧।
ਗਿਰਪਤਿ ਸੰਗ ਸਿਧਾਰਿ ਲੇ, ਗਏ ਤੁਰੰਗ ਧਵਾਇ ॥੨॥
ਤੋਮਰ ਛੰਦ: ਸਰਿਤਾ ਗਿਰੀ੨ ਜਿਸ ਨਾਇ।
ਤਿਸ ਮੈਣ ਗਿਰੇ ਬਹੁ ਜਾਇ।
ਤਰ ਹੋਇ ਪਾਰਹਿ ਕੋਇ।
ਬਿਚ ਡੂਬਿ ਗੇ ਤਿਸ ਜੋਇ ॥੩॥
ਗਿਰ ਪੈ ਚਢੇ ਕਿਤ ਜਾਇ।
ਜਹਿ ਰਾਜਪੁਰਾ੩ ਬਸਾਇ।
ਜਮਨਾ ਨਦੀ ਦਿਸ਼ ਹੋਇ।
ਡਰ ਭਾਜਿਗੇ ਤਰਿ੪ ਕੋਇ ॥੪॥
ਨਹਿ ਆਪ ਮੈਣ ਸੰਭਾਰ।
ਰਣ ਤਾਗ ਹੈਣ ਬਿਕਰਾਰ।
ਮਰਿਗੇ ਪਲਾਵਤਿ ਕੋਇ੫।
ਜਲ ਮੈਣ ਡੁਬੇ ਡਰ ਹੋਇ ॥੫॥
ਪਹੁਚੀ ਤਿਨਹੁ ਸੁਧ ਧਾਮ।
ਗੁਰ ਪਾਇ ਕੈ ਸੰਗ੍ਰਾਮ।
ਸਰ ਮਾਰਿ ਕੈ ਹਤਿ ਪ੍ਰਾਨ।
ਰਣਖੇਤ ਰਾਖਿ ਨਿਦਾਨ੬ ॥੬॥
ਸੁਨਿ ਸ਼ੋਕ ਭਾ ਬਿਸਤਾਰ।
ਦ੍ਰਿਗ ਰੋਦਤੀ ਜਲ ਧਾਰ।
ਬਹੁ ਪੀਟਤੀ ਤਨ ਨਾਰ।
ਸਿਰ ਬਾਰ੭ ਬ੍ਰਿੰਦ ਅੁਖਾਰਿ ॥੭॥
੧ਜੋ ਜੀਅੁਣਦੇ ਸਨ ਅੁਹ ਭਜ਼ਜ ਗਏ।
੨ਨਾਮ ਹੈ ਨਦੀ ਦਾ ਜੋ ਭੰਗਾਂੀ ਤੋਣ ਅੁਪਰ ਜਮਨਾ ਵਿਜ਼ਚ ਆ ਮਿਲਦੀ ਹੈ। ਇਹ ਜੁਜ਼ਧ ਜਮਨਾ ਦੇ ਕਿਨਾਰੇ
ਹੋਇਆ ਹੈ।
੩ਇਹ ਅੁਹ ਰਾਜਪੁਰਾ ਹੈ ਜਿਜ਼ਥੋਣ ਮਸੂਰੀ ਦੀ ਚੜ੍ਹਾਈ ਅਜ਼ਜ ਕਲ ਚੜ੍ਹਦੇ ਹਨ।
੪ਤੈਰ ਕੇ।
੫ਭਜਦੇ ਮਰ ਗਏ।
੬ਅੰਤ ਲ਼।
੭ਸਿਰ ਦੇ ਵਾਲ।