Sri Gur Pratap Suraj Granth

Displaying Page 221 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੬

ਚੌਦਹਿਣ ਲੋਕਨ ਥਾਪਿ ਅੁਥਾਪੇ੧।
ਤਅੂ ਛਿਮਾਨਿਧਿ ਪਰਮ ਅਮਾਪੇ੨।
ਗਮਨਤਿ ਪਹੁਣਚੇ ਕੇਤਿਕ ਦੂਰੇ।
ਕਰੋ ਜਾਇ ਡੇਰਾ ਗੁਰ ਪੂਰੇ ॥੨੬॥
ਸਿਜ਼ਖ ਸਮੀਪ ਬੈਠਿਗੇ ਤਹਾਂ।
ਇਕ ਰਸ ਰਿਦਾ ਸ਼ਾਂਤਿ ਨਿਤ ਮਹਾਂ।
ਜਹਾਂ ਜਾਇ ਬੈਠੇ ਤਹਿਣ ਜੰਗਲ।
ਸਤਿਗੁਰ ਪਗ ਤੇ ਭਾ ਥਲ ਮੰਗਲ ॥੨੭॥
ਸਭਿ ਮੰਗਲ ਕੇ ਗੁਰੂ ਇਸਥਾਨ੩।
ਕੋਣ ਨ ਹੋਹਿ ਤਹਿਣ* ਜਹਿਣ ਭਗਵਾਨ।
ਕਰਹਿਣ ਕੀਰਤਨ ਸੁਨੈਣ ਅਨੇਕ।
ਸੋਭਹਿਣ ਬੀਚ ਸਮੁੰਦ੍ਰ ਬਿਬੇਕ੪ ॥੨੮॥
ਤਬਿ ਸ਼੍ਰੀ ਬੁਜ਼ਢੇ ਬਾਕ ਬਖਾਨਾ।
ਆਪ ਪਰਮ ਹੋ ਛਿਮਾ ਨਿਧਾਨਾ।
ਦ੍ਰੋਹਿ ਅਕਾਰਨ ਤਪਾ ਸੰਤਾਪੀ੫।
ਨਿਦਾ ਕਰਤਿ ਅਸੂਯਕ ਪਾਪੀ ॥੨੯॥
ਇਹ ਰਾਹਕ ਮੂਰਖ ਮਤਿ ਹੀਨੇ।
ਰਿਦੇ ਬਿਚਾਰ ਜਿਨਹੁ ਨਹਿਣ ਕੀਨੇ।
ਆਨਿ ਆਪ ਕੋ ਕਿਯ ਅਪਮਾਨਾ।
ਸਭਿ ਸਿਰਮੌਰ ਅੁਚਿਤ ਸਨਮਾਨਾ੬ ॥੩੦॥
ਤੁਮਰੀ ਕਰੀ ਅਵਜ਼ਗਾ ਜੋਇ।
ਤਪਾ ਪਾਇ ਫਲ ਅਤਿ ਦੁਖਿ ਹੋਇ।
ਬਿਨ ਕਾਰਨ ਹੀ ਦੈਸ਼ ਕਮਾਵਹਿ+।
ਹਸਹਿ ਨਿਕਾਸਿ, ਕਹਾਂ ਸੁਖ ਪਾਵਹਿ ॥੩੧॥
ਅਜਰ ਜਰਨ ਧੀਰਜ ਤੁਮ ਮਾਂਹੀ।


੧ਚੌਦਾਂ ਲੋਕਾਣ ਦੇ ਕਰਤਾ ਹਰਤਾ।
੨ਮਾਪਣੇ ਤੋਣ ਰਹਤ।
੩ਸਾਰੇ ਮੰਗਲਾਂ ਦਾ ਅਸਥਾਨ ਗੁਰੂ ਆਪ ਹਨ।
*ਪਾ:-ਕੋਣ ਨ ਹੋ ਚਿਤਹਿਣ।
੪ਭਾਵ ਗੁਰੂ ਜੀ।
੫ਬਿਨਾ ਕਾਰਨ ਤੋਣ ਤਪਾ ਦੁਖਦਾਈ।
੬ਸਭ ਦੇ ਵਜ਼ਡੇ ਤੇ ਆਦਰ ਯੋਗ ਹੋ।
+ਪਾ:-ਮਚਾਵਹਿਣ।

Displaying Page 221 of 626 from Volume 1