Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੩੪
੩੩. ।ਸਤਿਗੁਰੂ ਜੀ ਲ਼ ਲੈਂ ਜੈ ਸਿੰਘ ਦਾ ਦੂਤ ਗਿਆ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੪
ਦੋਹਰਾ: ਸੀਖ ਸਿਖਾਈ ਸ਼ਾਹੁ ਕੋ,
ਮਤੋ ਠੀਕ ਠਹਿਰਾਇ।
ਸ਼੍ਰੀ ਗੁਰ ਸੁਤ ਪਹੁਚੋ ਸਿਵਰ,
ਬੈਠੋ ਬਿਚ ਸਮੁਦਾਇ ॥੧॥
ਚੌਪਈ: ਬਹਿਲੋ ਕੇ ਗੁਰਦਾਸ ਜਿ ਆਦਿਕ।
ਕਹਿਤਿ ਭਯੋ ਸਭਿ ਸੋਣ ਅਹਿਲਾਦਿਕ੧।
ਸ਼੍ਰੀ ਗੁਰ ਨਾਨਕ ਕਾਜ ਸੁਧਾਰੇ।
ਪੂਰਨ ਭਏ ਮਨੋਰਥ ਸਾਰੇ ॥੨॥
ਸ਼੍ਰੀ ਹਰਿਕ੍ਰਿਸ਼ਨ ਸੁ ਸ਼ਾਹੁ ਹਕਾਰੇ।
ਨ੍ਰਿਪ ਜੈ ਸਿੰਘ ਬੀਚ ਕੋ ਡਾਰੇ।
ਅਬਿ ਆਵਹਿਗੋ ਦਿਜ਼ਲੀ ਪੁਰਿ ਮੈਣ।
ਸੁਖ ਸੋਣ ਬੈਸ ਰਹੈ ਜੋ ਘਰ ਮੈਣ ॥੩॥
ਬਿਘਨ ਅਨੇਕ ਪਾਇ ਹੌਣ ਇਹਾਂ।
ਬਿਗਰਹਿ ਸ਼ਾਹੁ ਜਾਇ ਗੋ ਕਹਾਂ।
ਸ਼ਾਹ ਬੁਲਾਏ ਜੇ ਚਲਿ ਆਯਹੁ।
ਕਰੋ ਨੇਮ ਪ੍ਰਣ ਸੋ ਬਿਨਸਾਯਹੁ੨ ॥੪॥
-ਨਹਿ ਮਲੇਛ* ਕੋ ਦਰਸ਼ਨ ਪਾਅੂਣ।
ਅਪਨੋ ਦਰਸ਼ਨ ਤਿਸ ਨ ਦਿਖਾਅੂਣ-।
ਕਰੀ ਪ੍ਰਤਜ਼ਗਾ ਇਸ ਬਿਧਿ ਜੋਇ।
ਆਵੈ ਇਤੈ ਬਿਨਸਿ ਹੋ ਸੋਇ ॥੫॥
ਸੰਗਤਿ ਸਗਲ ਮਸੰਦਨਿ੩ ਜਾਨੀ।
ਪੈਜ੪ ਸਭਿਨਿ ਮਹਿ ਬੈਠਿ ਜੁ ਠਾਨੀ।
੧ਪ੍ਰਸੰਨ ਹੋ ਕੇ।
੨ਜੋ ਨਿਯਮ ਪੂਰਬਕ ਪ੍ਰਣ ਕੀਤਾ ਸੀ ਅੁਹ ਟੁਜ਼ਟੇਗਾ।
*ਮਲੇਛ ਪਦ ਦੇ ਆਮ ਅਰਥ ਮੈਲ ਦੀ ਇਜ਼ਛਾ ਵਾਲਾ ਹੈ, ਤੇ ਇਸ ਦਾ ਵਰਤਾਅੁ ਤੁਰਕ ਆਦਿਕਾਣ ਪਰ ਹੁੰਦਾ
ਹੈ, ਪਰ ਅਸਲ ਵਿਚ ਇਸ ਦੇ ਅਰਥ ਬਿਦੇਸ਼ੀ ਦੇ ਹਨ ਜੋ ਹਿੰਦ ਦੇ ਵਿਰੋਧੀ ਹੋਣ। ਜਿਸ ਸਮੇਣ ਹਿੰਦ ਦੇ ਲੋਕ
ਸਜ਼ਭ ਸਨ, ਤੇ ਸਛ ਰਹਿਦੇ ਸਨ ਤਦੋਣ ਦੂਸਰਿਆਣ ਦੇਸ਼ਾਂ ਦੇ ਵਿਰੋਧੀ ਵਾਸੀਆਣ ਲ਼, ਜੋ ਇਨ੍ਹਾਂ ਤੋਣ ਘਟ ਸਜ਼ਭ
ਸਨ ਯਾ ਅਸਜ਼ਭ ਸਨ, ਮਲੇਛ ਕਿਹਾ ਕਰਦੇ ਸਨ।
ਇਥੇ ਮਲੇਛ ਤੋਣ ਮੁਰਾਦ ਔਰੰਗਗ਼ੇਬ ਦੀ ਹੈ, ਜੋ ਧਰਮ ਦਾ ਵਿਰੋਧੀ ਦੂਸਰੇ ਮਤ ਦਾ ਤੇ ਦੂਸਰੇ ਦੇਸ਼
ਤੋਣ ਆਇਆਣ ਦੀ ਔਲਾਦ ਸੀ।
੩ਸਾਰੇ ਮਸੰਦਾਂ ਤੇ ਸੰਗਤ ਨੇ।
੪ਪ੍ਰਤਜ਼ਗਾ।