Sri Gur Pratap Suraj Granth

Displaying Page 221 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੨੩੪

੨੭. ।ਗੁਰਦਾਸ ਜੀ ਗੋਇੰਦਵਾਲੋਣ ਹੋ ਕੇ ਸੁਧਾਸਰ ਆਏ। ਛੋਲਿਆਣ ਦੀ ਰੋਟੀ ਮਿਲੀ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੮
ਦੋਹਰਾ: ਇਕ ਦਿਨ ਗੋਇੰਦਵਾਲ ਤੇ, ਭਜ਼ਲੇ ਕੁਲ ਗੁਰਦਾਸ।
ਚਲੋ ਹੇਤ ਦਰਸ਼ਨ ਗੁਰੂ, ਅੁਰ ਮਹਿਣ ਧਰੇ ਹੁਲਾਸ ॥੧॥
ਚੌਪਈ: -ਸ਼੍ਰੀ ਗੁਰ ਰਾਮਦਾਸ ਕੇ ਨਦੁ।
ਅਹੈ ਤੀਨ, ਬਡ ਪ੍ਰਿਥੀਆ ਚੰਦੁ।
ਮਹਾਂਦੇਵ ਮਜ਼ਧਮ੧ ਸੁਤ ਵਹੈ।
ਦੁਹਨ ਅਨੁਜ੨ ਸ਼੍ਰੀ ਅਰਜਨ ਅਹੈਣ ॥੨॥
ਕਿਸ ਬਿਧਿ ਬਰਤੈਣ ਆਪਸ ਮਾਂਹੀ।
ਪ੍ਰਿਥਮ ਦੈਸ਼ ਸਮ, ਕੈ ਅਬਿ ਨਾਂਹੀ੩।
ਜਬਿ ਕੇ ਬੈਠੇ ਗੁਰਤਾ ਗਾਦੀ।
ਨਹਿਣ ਮੈਣ ਕੀਨਹੁਣ ਕੁਛ ਸੰਬਾਦੀ੪ ॥੩॥
ਕੈਸੇ ਅਬਿ ਨਿਬਹੈ ਬਿਵਹਾਰ।
ਭਈ ਨਵੀਨ ਜਿਨਹੁਣ ਕੀ ਕਾਰ।
ਪ੍ਰਿਥਮ ਇਕਜ਼ਤ੍ਰ ਹੁਤੋ ਪਰਵਾਰੂ।
ਅਬਿ ਭੇ ਪ੍ਰਿਥਕ ਭ੍ਰਾਤ ਰਿਸ ਧਾਰੂ- ॥੪॥
ਇਜ਼ਤਾਦਿਕ ਗਿਨਤੀ ਕਰਿ ਚਲਿਯੋ।
ਰਾਮਦਾਸ ਪੁਰਿ ਆਇ ਸੁ ਮਿਲਿਯੋ।
ਪੂਰਬ ਸ਼੍ਰੀ ਅਰਜਨ ਢਿਗੁ ਆਯੋ।
ਜਾਨਿ ਗੁਰੂ ਪਦ ਸੀਸ ਨਿਵਾਯੋ ॥੫॥
ਬੈਠੋ ਨਿਕਟ ਕੁਸ਼ਲ ਸ਼ੁਭ ਪੂਛਾ।
ਕਹੋ ਦੁਹਨ ਦ੍ਰਿਸ਼ ਤੇ ਹਿਤ ਸੂਛਾ੫।
ਸ਼੍ਰੀ ਗੁਰ ਅਮਰਦਾਸ ਪਰਵਾਰੂ।
ਕੁਸ਼ਲ ਸਹਤ ਸਭਿ ਕੀਨ ਅੁਚਾਰੂ ॥੬॥
ਮੋਹਨ ਦੁਤਿਯ ਮੋਹਰੀ ਚੰਦ।
ਸੰਸਰਾਮ ਤਿਨ ਪੁਜ਼ਤ੍ਰ ਅਨਦ।
ਪਤਨੀ ਸਹਤ ਰਹਤਿ ਹਰਖਾਏ।
ਕੁਸ਼ਲ ਤੁਮਾਰੀ ਚਹਿਣ ਸਮੁਦਾਏ ॥੭॥


੧ਵਿਚਕਾਰਲਾ।
੨ਦੁਹਾਂ ਤੋਣ ਛੋਟੇ।
੩ਪ੍ਰਿਥਮ ਸਮ ਦੈਸ਼ ਹੈ ਕਿ ਹੁਣ ਨਹੀਣ।
੪ਗਜ਼ਲ ਬਾਤ।
੫ਪਵਿਜ਼ਤ੍ਰ।

Displaying Page 221 of 453 from Volume 2